मेरा चलदा एह परिवार

तेरी किरपा दे नाल जोगियां मेरा चलदा एह परिवार,
रोम रोम मेरा दतिया तेरा करदा शुकर गुजार,
तेरी किरपा दे नाल जोगियां.........

धुर अमृत दियां बूंदा नाल असी नित रखिये मन धो के,
रज रज दर्शन करिये तेरे चरण कमल नित छोह के,
बिना तेल बिन बतियो दिवा जगदा रहे इक सार,
तेरी किरपा दे नाल जोगियां.........

आत्मा रूपी सुई प्रोइयाँ नाम तेरा दा धागा,
लग चरना नाल सफल हो गया ऐह जीवन वडभागा,
नाम सहारे मन नु जित के जित लिया एह संसार,
तेरी किरपा दे नाल जोगियां.........

किती किरपा अमनदीप ते उसनू लिखन ला ता,
साडे वरगे बे सुरियाँ नु सुरया नु सुर दे विच गवा ता,
सच स्यानियाँ कहियां गल्ला तुंबा नही वजदा बिन तार,
तेरी किरपा दे नाल जोगियां.........

ਤੇਰੀ ਕਿਰਪਾ ਦੇ ਨਾਲ ਜੋਗੀਆ, ਮੇਰਾ ਚਲਦਾ ਏਹ ਪਰਿਵਾਰ ll
ਰੋਮ ਰੋਮ ਮੇਰਾ ਦਾਤਿਆ ll, ਤੇਰਾ ਕਰਦਾ ਸ਼ੁੱਕਰ ਗੁਜ਼ਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਧੁਰ ਅੰਮ੍ਰਿਤ ਦੀਆਂ ਬੂੰਦਾਂ ਨਾਲ, ਅਸੀਂ ਨਿੱਤ ਰੱਖੀਏ ਮਨ ਧੋ ਕੇ
ਰੱਜ ਰੱਜ ਦਰਸ਼ਨ ਕਰੀਏ ਤੇਰੇ, ਚਰਨ ਕਮਲ ਨਿੱਤ ਛੋਹ ਕੇ ll
ਬਿਨਾ ਤੇਲ ਬਿਨ ਬੱਤੀਓਂ ਦੀਵਾ ll, ਜੱਗਦਾ ਰਹੇ ਇੱਕ ਸਾਰ  
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਆਤਮਾ ਰੂਪੀ ਸੂਈ ਪਰੋਇਆ , ਨਾਮ ਤੇਰੇ ਦਾ ਧਾਗਾ
ਲੱਗ ਚਰਨਾਂ ਨਾਲ ਸਫਲ ਹੋ ਗਿਆ, ਏਹ ਜੀਵਨ ਵਡਭਾਗਾ ll
ਨਾਮ ਸਹਾਰੇ ਮਨ ਨੂੰ ਜਿੱਤ ਕੇ ll, ਜਿੱਤ ਲਿਆ ਏਹ ਸੰਸਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਕੀਤੀ ਕਿਰਪਾ ਅਮਨਦੀਪ ਤੇ, ਉਸਨੂੰ ਲਿੱਖਣ ਲਾ ਤਾ
ਸਾਡੇ ਵਰਗੇ ਬੇ-ਸੁਰਿਆਂ ਨੂੰ, ਸੁਰ ਦੇ ਵਿੱਚ ਗਵਾ ਤਾ ll
ਸੱਚ ਸਿਆਣਿਆਂ ਕਹੀਆਂ ਗੱਲਾਂ ll, ਤੂੰਬਾ ਨਹੀਂ ਵੱਜਦਾ ਬਿਨ ਤਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

download bhajan lyrics (842 downloads)