ਪੌਣਾਹਾਰੀ ਬਾਬਾ ਛਿੱਟੇ ਮੇਹਰਾਂ ਵਾਲੇ ਮਾਰ ਦੇ
ਮੇਹਰਾਂ ਵਾਲਿਆਂ, ਬਾਬਾ ਅੱਜ,
ਮੇਹਰਾਂ ਦਾ ਮੀਂਹ ਬਰਸਾ ਦੇ,
ਜੋ ਮੰਗਦੇ ਨੇ, ਬੱਚੜੇ ਤੇਰੇ,
ਤੂੰ ਖ਼ੈਰ ਝੋਲੀ, ਓਹਨਾਂ ਦੀ ਪਾ ਦੇ ll
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ ਵਾਲੇ ਮਾਰ ਦੇ
ਦੁੱਧਾਧਾਰੀ ਬਾਬਾ, ਛਿੱਟੇ ਮੇਹਰਾਂ ਵਾਲੇ ਮਾਰ ਦੇ l
ਹੋ ਦਰ ਤੇਰੇ ਤੇ, ਖੜੇ ਸਵਾਲੀ, ਤੈਨੂੰ ਵਾਜ਼ਾਂ ਮਾਰਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ..
ਹੋ ਸਭ ਤੋਂ ਸੋਹਣਾ, ਤੇਰਾ ਦਵਾਰਾ, ਵਿੱਚ ਸਾਰੇ ਸੰਸਾਰ ਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ...........
ਸੀਸ ਜਟਾਵਾਂ, ਸੋਨੇ ਰੰਗੀਆਂ, "ਗਲ਼ ਵਿੱਚ ਸਿੰਗੀ ਪਾਈ ਏ" l
ਹੱਥ ਵਿੱਚ ਚਿਮਟਾ, ਮੌਂਢੇ ਝੋਲੀ, "ਤਨ ਤੇ ਭਸਮ ਰਮਾਈ ਏ" ll
ਹੋ ਮਨਮੋਹਣਾ, ਹੈ ਜੋਗੀ ਮੇਰਾ, ਵਿੱਚ ਸਾਰੇ ਸੰਸਾਰ ਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ..
ਹੋ ਜਿਹਨਾਂ ਪ੍ਰੀਤੀ, ਸੱਚੀ ਲਾਈ, ਓਹ ਜੋਗੀ ਨੇ ਤਾਰ ਤੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ.........
ਫ਼ੁੱਲ ਕਲੀਆਂ ਦੇ, ਨਾਲ ਬਾਬਾ ਜੀ, "ਆਸਣ ਤੇਰਾ ਸਜਾਇਆ ਏ" l
ਧੂਫ਼ ਦੀਪ ਦੀ, ਜੋਤ ਜਗਾ ਕੇ, "ਨਾਮ ਦਾ ਧੂਣਾ ਲਾਇਆ ਏ" ll
ਹੋ ਫ਼ੁੱਲਾਂ ਵਾਲੇ, ਹਾਰ ਲਿਆਏ, ਜੋਗੀ ਤੇਰੇ ਦਰਬਾਰ ਤੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ,
ਹੋ ਆ ਗਏ, ਤੇਰੇ ਨਾਮ ਦੀਵਾਨੇ, ਤੈਨੂੰ ਹੈ ਪੁਕਾਰਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ.........
ਦਰ ਤੇਰੇ ਤੇ, ਆ ਗਏ ਬਾਬਾ, "ਖ਼ਾਲੀ ਤੂੰ ਸਾਨੂੰ ਮੋੜੀ ਨਾ" l
ਸ਼ਰਧਾ, ਭੇਟਾ ਨਾਲ ਲਿਆਏ, "ਦਿਲ ਤੂੰ ਸਾਡਾ ਤੋੜੀ ਨਾ" ll
ਹੋ ਮੋਰ, ਸਵਾਰੀ ਕਰਕੇ ਆਜਾ, ਭਗਤਾਂ ਨੂੰ ਦੀਦਾਰ ਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ..
ਹੋ ਸਦਾ ਖਜ਼ਾਨੇ, ਖੁੱਲੇ ਰਹਿੰਦੇ, ਗੁਫ਼ਾ ਤੇ ਸੱਚੀ ਸਰਕਾਰ ਦੇ ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ.........
ਏਹ ਵਡਿਆਈ, ਬਾਬੇ ਦੀ ਏ, "ਜੋ ਤਾਰੇ ਲੱਖ ਗਰੀਬਾਂ ਨੂੰ" l
ਜੋ ਦਿਲੋਂ, ਦਵਾਰੇ ਆ ਜਾਵੇ, "ਲਾਉਂਦਾ ਏ ਭਾਗ ਨਸੀਬਾਂ ਨੂੰ" ll
ਹੋ ਲੱਖਾਂ ਨੂੰ ਤੂੰ, ਤਾਰ ਦਿੱਤਾ, ਸਾਨੂੰ ਵੀ ਹੁਣ ਤਾਰ ਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ..
ਹੋ ਸੰਗਤ ਖੜੀ, ਉਡੀਕਾਂ ਕਰਦੀ, ਨਿਗਾਹ ਮੇਹਰ ਦੀ ਮਾਰ ਦੇ,
ਪੌਣਾਹਾਰੀ ਬਾਬਾ, ਛਿੱਟੇ ਮੇਹਰਾਂ..........
ਲਿਖ਼ਾਰੀ / ਅਪਲੋਡਰ- ਅਨਿਲਰਾਮੂਰਤੀਭੋਪਾਲ