( ਦਾਤਾ ਤੂੰ ਨਾ ਕਰੇ ਤੇ, ਹੋਰ ਕਰੇ ਕੇਹੜਾ,
ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ,
ਲੋਕੀਂ ਤੱਕਦੇ ਐਬ ਗ਼ੁਨਾਹ ਮੇਰੇ,
ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ ll )
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ,
ਮੇਰੇ ਪਰਦੇ ਢੱਕ ਲੈ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਜੋਗੀ ਮੇਰੇ, "ਆਖ਼ ਸੁਣਾਵਾਂ ਤੈਨੂੰ" ll
ਤੇਰੇ ਜੇਹਾ ਮੈਨੂੰ, ਹੋਰ ਨਾ ਕੋਈ ll,
ਮੈਂ ਜੇਹੇ ਲੱਖ ਤੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਦੁੱਧਾਧਾਰੀ, "ਆਖ਼ ਸੁਣਾਵਾਂ ਤੈਨੂੰ" l
ਜੇ 'ਮੈਂ ਵਿੱਚ ਐਬ, ਗ਼ੁਨਾਹ ਨਾ ਹੋਵਣ ll,
ਤੂੰ ਬਖ਼ਸ਼ੇਂਦਾ ਕੇਹਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਪੌਣਾਹਾਰੀ, ''ਆਖ਼ ਸੁਣਾਵਾਂ ਤੈਨੂੰ" l
ਆਪਣੇ ਚਰਨਾਂ, ਵਿੱਚ ਤੂੰ ਰੱਖ ਲੈ ll,
ਜੋਗੀ ਮੇਰੇ ਮੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਗੁਫ਼ਾਵਾਂ ਵਾਲੇ, "ਆਖ਼ ਸੁਣਾਵਾਂ ਤੈਨੂੰ" l
ਅੱਖੀਆਂ ਤਰਸ, ਗਈਆਂ ਮੇਰੇ ਜੋਗੀ ll,
ਦਰਸ਼ਨ ਦੇ ਦੇ* ਮੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਅਪਲੋਡਰ- ਅਨਿਲਰਾਮੂਰਤੀਭੋਪਾਲ