ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,
ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ
ਜੋਗੀਆ ਵੇ ਆਜਾ ਹੁਣ ਅਵਾਜਾਂ ਮਾਰੇ ਮਾਈ ਏ,
ਰੋਜ ਵਾਂਗੂ ਏਹੋ ਲੱਸੀ ਰੋਟੀ ਲੈ ਕੇ ਆਈ ਏ ।
ਰੋਟੀ ਰੱਖ ਮਾਰੇ ਰੇਤੇ ਉਤੇ ਲੀਕਾਂ,
ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,
ਤੇਰੀਆਂ ਉਡੀਕਾਂ ਜੋਗੀਆ...
ਅੱਜ ਤੈਨੂੰ ਮਾਂ ਹੱਥੀ ਰੋਟੀਆਂ ਖੁਆਵੇਗੀ,
ਬਾਲਕੇ ਨਿਮਾਣੇ ਦੀ ਮਾਂ ਭੁੱਖ ਨੂੰ ਮਿਟਾਵੇਗੀ ।
ਤੈਨੂੰ ਵੇਖ ਖਿੜ ਜਾਂਦੀਆ ਤਵੀਤਾਂ,
ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,
ਤੇਰੀਆਂ ਉਡੀਕਾਂ ਜੋਗੀਆ...
ਢਲ ਗਿਆ ਦਿਨ ਹੁਣ ਪੈ ਗਈ ਤਿਰਕਾਲ ਵੇ,
ਗਊਆਂ ਨੂੰ ਤੂੰ ਮੋੜ ਲੈ ਆ ਰਤਨੋ ਦੇ ਲਾਲ ਵੇ ।
ਕਈ ਕੋਮਲ ਜੇਹੇ ਦਿਲ ਵਿਚ ਰੀਝਾਂ,
ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,
ਤੇਰੀਆਂ ਉਡੀਕਾਂ ਜੋਗੀਆ...