ਰਾਮ ਕੇਹੜੇ ਵੇਲੇ ਜਪਣਾ

ਓ ਬੰਦਿਆ ਇਸ ਜੱਗ ਵਿਚ ਤੂ ਆਇਆ, ਜਨਮ ਲਈ ਤੈਂ ਗਵਾਇਆ
ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਵੀਹ ਬਰਸ ਦਾ ਹੋਇਆ, ਰੋਟੀ ਪਾਣੀ ਨੇ ਸੰਜੋਯਿਆ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਤੀਹ ਬਰਸ ਦਾ ਹੋਇਆ, ਧੀਆਂ ਪੁੱਤਰਾਂ ਦੇ ਵਿਚ ਖੋਇਆ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਚਾਲੀ, ਧੀਆਂ ਪੁੱਤਰਾਂ ਲੈਂਦਾ ਪਾਲੀ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਪੰਜਾਹ, ਧੀਆਂ ਪੁੱਤਰਾਂ ਲੈਂਦਾ ਵਿਆਹ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਸਠ, ਧੀਆਂ ਪੁੱਤਰਾਂ ਤੋ ਹੋ ਗਿਆ ਵੱਖ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਸੱਤਰ, ਹੁਣ ਤੂ ਹੋ ਗਿਆ ਸੱਤਰ ਬਹੱਤਰ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਅੱਸੀ, ਦੁਧ ਨੀ ਮਿਲਣਾ ਓ ਪੀ ਲੈ ਲੱਸੀ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ

ਜਦੋਂ ਹੋ ਗਈ ਉਮਰ ਨੱਬੇ, ਹੁਣ ਤੂ ਅਗਲਾ ਰਸਤਾ ਲਭੇ, ਓ ਰਾਮ ਕੇਹੜੇ ਵੇਲੇ ਜਪਣਾ
ਨਿਮਾਣੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ, ਦੱਸ ਮੇਰੀਏ ਜਿੰਦੇ ਓ ਰਾਮ ਕੇਹੜੇ ਵੇਲੇ ਜਪਣਾ
श्रेणी
download bhajan lyrics (1340 downloads)