ਵਾਟਾਂ ਲੰਮੀਆ ਤੇ ਰਸਤਾ ਪਹਾੜ ਦਾ, ਤੁਰੇ ਜਾਂਦੇ ਗੁਰਾਂ ਦੇ ਦੋ ਲਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ
ਰਾਤ ਹਨੇਰੀ, ਬਿਜਲੀ ਲਿਸ਼ਕੇ, ਰਾਹ ਜੰਗਲਾ ਦੇ ਪੈ ਗਏ ਨੇ
ਰੇਸ਼ਮ ਨਾਲੋਂ, ਸੋਹਲ ਸਰੀਰ ਨੂੰ, ਦੁੱਖੜੇ ਸਹਿਣੇ ਪੈ ਗਏ ਨੇ
ਛੋਟੀ ਉਮਰ ਦੇ ਦੋਨੋ ਬਾਲ ਜੀ, ਮਾਤਾ ਗੁਜਰੀ ਓਹਨਾ ਦੇ ਨਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...
ਕਹਿਰ ਦੀ ਸਰਦੀ, ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ
ਉਂਗਲੀ ਫੜ ਕੇ, ਮਾਂ ਗੁਜਰੀ ਦੀ, ਰਾਹ ਪੱਥਰਾਂ ਦੇ ਲੰਘਦੇ ਨੇ
ਕਦੋ ਅਜੀਤ ਤੇ ਜੁਝਾਰ ਵੀਰੇ ਆਣਗੇ,ਮਾਤਾ ਗੁਜਰੀ ਨੂੰ ਪੁਛਦੇ ਸਵਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...
ਉਮਰ ਨਿਆਣੀ, ਦੋ ਬੱਚਿਆਂ ਦੀ, ਇੱਕ ਮਾਂ ਬੁਢ਼ੜੀ ਸਾਥ ਕਰੇ
ਬੇ ਦੋਸ਼ੇ ਇਹਨਾ, ਨਿਰਦੋਸ਼ਾ ਦਾ,ਕੌਣ ਹੈ ਜੋ ਇਨਸਾਫ਼ ਕਰੇ
ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਓਹਨਾ ਦੇ ਨਾਲ ਜੀ
ਸਰਸਾ ਨਦੀ ਤੇ ਵਿਛੋੜਾ ਪੈ ਗਿਆ...