ਬੱਲੇ ਬੱਲੇ ਗੁਫ਼ਾ ਦੇ ਵਿੱਚ, ਰੱਬ ਵੱਸਦਾ

        ਬੱਲੇ ਬੱਲੇ

ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll  
ਜੇਹਨੂੰ, ਆਖਣ ਪੌਣਾਹਾਰੀ,
ਤੇ ਕੋਈ, ਕਹਿੰਦਾ ਦੁੱਧਾਧਾਰੀ,
ਸਾਰਾ ਹੀ, ਜਹਾਨ ਦੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

ਓਹ ਸ਼ਿਵ ਜੀ ਦੀ, ਅੱਖ ਦਾ ਤਾਰਾ,
"ਲੱਛਮੀ, ਮਾਂ ਦਾ ਜ਼ਾਇਆ" l ( ਭਗਤੋ )  
ਜੂਨਾਂ ਗੜ੍ਹ ਵਿੱਚ, ਪ੍ਰਗਟ ਹੋ ਕੇ,
"ਆਪਣਾ, ਨੂਰ ਖ਼ਿਲਾਇਆ" ll ( ਭਗਤੋ )
ਜੇਹੜਾ, ਬਾਬਾ ਜੀ ਨੂੰ ਚਾਹਵੇ,
ਓਹਨੂੰ, ਦੁੱਖ ਕੋਈ ਨਾ ਆਵੇ,
ਓਹ, ਓਹਦੇ ਦਰੋਂ, ਆਵੇ ਹੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

ਦਿਤਾਤਾਰਾ ਜੀ ਨੂੰ, ਗੁਰੂ ਬਣਾ ਕੇ,
"ਸ਼ਾਹ, ਤਲਾਈਆਂ ਆਇਆ" l ( ਭਗਤੋ )    
ਮਾਂ ਰਤਨੋ ਦਾ, ਪੁੱਤਰ ਬਣ ਕੇ,
"ਗਊਆਂ, ਨੂੰ ਚਰਵਾਇਆ" ll ( ਭਗਤੋ )        
ਓਹਨੂੰ, ਪੂਜਣ ਲੋਕੀਂ ਸਾਰੇ,
ਜਾਵਾਂ, ਸ਼ਕਤੀ ਤੋਂ ਬਲਿਹਾਰੇ,
ਦੀਵਾਨਾ, ਮੈਂ ਵੀ, ਓਹਦੇ ਜੱਸ ਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

ਸ਼ਿਵ ਸ਼ੰਕਰ ਦੀ, ਪੂਜਾ ਕਰਕੇ,
"ਵੱਡਾ, ਰੁਤਬਾ ਪਾਇਆ" l ( ਭਗਤੋ )
ਤਾਹੀਓਂ, ਗੋਰਖ ਦੇ ਘੇਰੇ ਚੋਂ,
"ਮਾਰ, ਉੱਡਾਰੀ ਆਇਆ" ll ( ਭਗਤੋ )
ਪਰਬਤ, ਧੌਲਗਿਰੀ ਤੇ ਆ ਕੇ,
ਬਹਿ ਗਿਆ, ਗੁਫ਼ਾ 'ਚ ਆਸਣ ਲਾ ਕੇ,
ਜੋ, ਭੇਦ, ਜਾਣੇ ਨੱਸ ਨੱਸ ਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

ਓਹ ਦਰ ਐਸਾ, ਘਰ ਹੈ ਭਗਤੋ,  
"ਜੋ, ਸਭਨਾਂ ਲਈ ਖੁੱਲ੍ਹਾ" l ( ਭਗਤੋ )
ਤਾਹੀਓਂ ਉਸ ਦੀ ਮਹਿਮਾ ਗਾਉਂਦਾ,
"ਸਰਹਾਲੇ ਦਾ ਘੁੱਲ੍ਹਾ" l ( ਭਗਤੋ )
ਓਹਦੀ, ਜੈ ਜੈਕਾਰ ਬੁਲਾਈਏ,
ਸਾਰੇ, ਮੂੰਹ ਮੰਗੇ ਫ਼ਲ ਪਾਈਏ,
ਏਹਦੇ 'ਚ, ਸਾਡਾ, ਕੀ ਘੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (225 downloads)