मोर दी करके सवारी

ਮੋਰ ਦੀ ਕਰਕੇ ਸਵਾਰੀ,
ਓ ਬੇੜੇ ਪਾਰ ਲਾਉਣ ਚੱਲਿਆ ll
ਜੋਗੀ ਜੀ ਪੌਣਾਹਾਰੀ,
ਓ ਬੇੜੇ ਪਾਰ ਲਾਉਣ ਚੱਲਿਆ l
ਮੋਰ ਦੀ ਕਰਕੇ ਸਵਾਰੀ,
ਓ ਬੇੜੇ ਪਾਰ ਲਾਉਣ ਚੱਲਿਆ ll

ਕਰਦੀਆਂ ਯਾਦ ਜਦੋ, ਸੰਗਤਾਂ ਪਿਆਰੀਆਂ,
ਸਿੱਧ ਜੋਗੀ ਜਾਵੇ ਲਾਉਂਦਾ, ""ਮੋਰ ਤੇ ਉੱਡਾਰੀਆਂ""  ll
*ਜਾਵਾਂ ਜੋਗੀ ਤੋਂ lll ਵਾਰੀ ਵਾਰੀ,
ਓ ਬੇੜੇ ਪਾਰ ਲਾਉਣ ਚੱਲਿਆ,,,
ਮੋਰ ਦੀ ਕਰਕੇ ਸਵਾਰੀ,,,,,,,,,,,,,,,,,,

ਸਿੰਗੀ ਵਾਲੇ ਦੀ ਐਸੀ, ਸ਼ਕਤੀ ਕਮਾਲ ਹੈ,
ਥਰ ਥਰ ਕੰਬਦਾ ਹੈ, ""ਓਹਦੇ ਅੱਗੇ ਕਾਲ ਹੈ"" ll
*ਜੋਗੀ ਬੜਾ ਬਲ lll ਕਾਰੀ,
ਓ ਬੇੜੇ ਪਾਰ ਲਾਉਣ ਚੱਲਿਆ,,,
ਮੋਰ ਦੀ ਕਰਕੇ ਸਵਾਰੀ,,,,,,,,,,,,,,,,,,

ਧੂਣੇ ਵਾਲਾ ਧੂਣੇ ਵਿੱਚੋਂ, ਦੇਂਵਦਾ ਭਬੂਤ ਹੈ,
ਰਿੱਧੀ ਸਿੱਧੀ ਕਰੇ ਸਿੱਧ,""ਜੋਗੀ ਰੱਬ ਰੂਪ ਹੈ"" ll
*ਦਾਤਾਂ ਹੈ ਵੰਡਦਾ lll ਭੰਡਾਰੀ,
ਓ ਬੇੜੇ ਪਾਰ ਲਾਉਣ ਚੱਲਿਆ,,,
ਮੋਰ ਦੀ ਕਰਕੇ ਸਵਾਰੀ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (520 downloads)