ਗੁਫ਼ਾ ਉੱਤੇ ਜਾਣ ਵਾਲਿਆ

ਗੁਫ਼ਾ ਉੱਤੇ ਜਾਣ ਵਾਲਿਆ
==================
ਵੇ ਗੁਫ਼ਾ ਉੱਤੇ, ਜਾਣ ਵਾਲਿਆ
"ਮੇਰਾ, ਬਾਬੇ ਨੂੰ ਸੁਨੇਹਾ ਪਹੁੰਚਾਵੀਂ,
ਗੁਫ਼ਾ ਉੱਤੇ, ਜਾਣ ਵਾਲਿਆ" ll

ਵੇ ਗੁਫ਼ਾ ਏਹਦੀ, ਸੋਨੇ ਰੰਗ ਦੀ ਜੇਹੜੀ,
ਮਾਰੇ ਦੂਰੋਂ ਲਿਸ਼ਕਾਰੇ l
ਵੇ ਭਗਵੇਂ ਭਗਵੇਂ, ਝੰਡੇ ਝੁੱਲਦੇ ਜੇਹੜੇ,
ਲੈਣ ਹਵਾ 'ਚ ਹੁਲਾਰੇ l
ਵੇ ਕਹਿ ਦੇ ਓਹਨੂੰ, ਜਾ ਭਗਤਾ ll ਵੇ ਕਿਤੇ,
ਦਰ ਤੋਂ ਨਾ ਸਾਨੂੰ, ਠੁੱਕਰਾਵੀਂ,,,  
ਵੇ ਗੁਫ਼ਾ ਉੱਤੇ, ਜਾਣ ਵਾਲਿਆ ਮੇਰਾ,
ਬਾਬੇ ਨੂੰ ਸੁਨੇਹਾ ਪਹੁੰਚਾਵੀਂ,
ਗੁਫ਼ਾ ਉੱਤੇ, ਜਾਣ ਵਾਲਿਆ ਮੇਰਾ,
ਬਾਬੇ ਨੂੰ ਸੁਨੇਹਾ ਪਹੁੰਚਾਵੀਂ,
ਗੁਫ਼ਾ ਉੱਤੇ, ਜਾਣ ਵਾਲਿਆ l

ਵੇ ਹੋਰ ਅਸਾਂ, ਕੀ ਆਖਣਾ ਓਹ ਤਾਂ,
ਆਪ ਹੀ ਦੇਖਣ ਵਾਲਾ l
ਵੇ ਨਜ਼ਰ ਓਹਦੀ, ਜਿੱਥੇ ਪੈ ਜਾਵੇ ਓਥੇ,
ਹੋ ਜਾਵੇ ਉਜਿਆਲਾ l
ਵੇ ਆਖੀ ਓਹਨੂੰ, ਜਾ ਭਗਤਾ ll ਵੇ ਕਿਤੇ,
ਸਾਡੇ ਨਾਲ, ਨਜ਼ਰਾਂ ਮਿਲਾਵੀਂ,,,  
ਵੇ ਗੁਫ਼ਾ ਉੱਤੇ, ਜਾਣ ਵਾਲਿਆ,,,,,,,,,F

ਵੇ ਅੱਖਾਂ ਵਿੱਚ, ਜੋਤ ਜੱਗਦੀ ਏਹਦਾ,
ਰੂਪ ਹੈ ਜੱਗ ਤੋਂ ਨਿਆਰਾ l
ਵੇ ਰੱਬ ਦਾ, ਭੁਲੇਖਾ ਪੈ ਗਿਆ ਜਦੋਂ,
ਪਿਆ ਏਹਦਾ ਚਮਕਾਰਾ l
ਵੇ ਜੋਗੀ ਸਿੱਧ, ਨਾਥ ਮੇਰਿਆ ll ਵੇ ਕਿਤੇ,
ਭੁੱਲ ਕੇ ਸਾਡੇ ਵੱਲ ਆਵੀਂ,,,
ਵੇ ਗੁਫ਼ਾ ਉੱਤੇ, ਜਾਣ ਵਾਲਿਆ,,,,,,,,,F

ਵੇ ਚੇਤ ਦਾ, ਮਹੀਨਾ ਆ ਗਿਆ ਨੰਗੇ,
ਪੈਰੀਂ ਚਾਲੇ ਨੂੰ ਮੈਂ ਆਵਾਂ l
ਵੇ ਗੁਫ਼ਾ ਤੇਰੀ, ਪਹੁੰਚ ਕੇ ਬਾਬਾ ਹੱਥੀਂ,
ਤੇਰਾ ਲੈ ਰੋਟ ਪਕਾਵਾਂ l
ਵੇ ਭੋਗ, ਲਗਾਵੀਂ ਆਣ ਕੇ ll ਤੇਰੇ,
ਚਰਨਾਂ 'ਚ, ਚੌਂਕੀਆਂ ਲਾਵਾਂ,,,
ਵੇ ਗੁਫ਼ਾ ਉੱਤੇ, ਜਾਣ ਵਾਲਿਆ,,,,,,,,,F

ਵੇ ਭਗਤਾਂ ਨੂੰ, ਛੱਡ ਕੇ ਬਾਬਾ ਆਪ,
ਬਹਿ ਗਿਆ ਗੁਫ਼ਾ ਦੇ ਵਿੱਚ ਜਾ ਕੇ l
ਤਰਸੇਮ ਲਾਲ, ਏਹੋ ਆਖਦਾ ਕਿਤੇ,
ਦਰਸ਼ ਦਿਖਾ ਦੇ ਸਾਨੂੰ ਆ ਕੇ l
ਵੇ ਆਖੀਂ ਓਹਨੂੰ, ਜਾ ਭਗਤਾ ll ਕਿਤੇ,
ਮਨ ਚੋਂ ਨਾ ਸਾਨੂੰ ਭੁਲਾਵੀਂ,,,
ਵੇ ਗੁਫ਼ਾ ਉੱਤੇ, ਜਾਣ ਵਾਲਿਆ,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (176 downloads)