चन दी चमके चानणी ते तारिया दी निमी निमी लोह,
तेरी मेहर कर्म दी दातिये जीवे फुला विच खुश्बो,
चन दी चमके चानणी ते तारिया दी निमी निमी लोह,
तेरा ठंडा शीतल देश माँ तेरा पेंडा कठिन कठोर,
तेरे पर्वत छुहन आकाश नु किते घटा घिरी घनघोर,
किते खड़ा दे विच खेतियाँ खेता विच नचन मोर,
किते कंजका दसन पौंदियाँ तेरी जय जैकार दा शोर,
ओह एहना कंजका दे विच भोलिये आ मेरे कोल खोला
चन दी चमके चानणी ते तारिया दी निमी निमी लोह,
किते नदियाँ कर्म कलोल माँ किते दिसे थोलडी धार,
किते कलियाँ झूमन झूम के तेरे चरना तो निसार,
चित चंचल तपदा तडपदा मेरी धड़कन करे पुकार ,
गलियां दियां गला बन गया,
दाती तेरा मेरा मेरा तेरा प्यार,
मैं सिर दर ते थरके बह गया एह्नु चरना दे नाल जोड़,
चन दी चमके चानणी ते तारिया दी निमी निमी लोह,
ਚੰਨ ਦੀ ਚਮਕੇ ਚਾਨਣੀ, ਤੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ ll
*ਤੇਰੀ ਮੇਹਰ, ਕਰਮ ਦੀ ਦਾਤੀਏ ll, ਜਿਵੇਂ ਫੁੱਲਾਂ ਵਿੱਚ ਖੁਸ਼ਬੋ,,,
ਚੰਨ ਦੀ ਚਮਕੇ ਚਾਨਣੀ, ਤੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ ll
ਤੇਰਾ ਠੰਡਾ ਸ਼ੀਤਲ, ਦੇਸ਼ ਮਾਂ, ਤੇਰਾ ਪੈਂਡਾ ਕਠਿਨ, ਕਠੋਰ,
ਤੇਰੇ ਪਰਬਤ ਛੂੰਹਣ, ਆਕਾਸ਼ ਨੂੰ, ਕਿਤੇ ਘਟਾ ਘਿਰੀ, ਘਨਘੋਰ,
*ਕਿਤੇ ਖੱਡਾਂ ਦੇ ਵਿੱਚ, ਖੇਤੀਆਂ, ਖੇਤਾਂ ਵਿੱਚ ਨੱਚਣ, ਮੋਰ,
ਕਿਤੇ ਕੰਜ਼ਕਾਂ ਦਿੱਸਣ, ਪਾਉਂਦੀਆਂ, "ਤੇਰੀ ਜੈ ਜੈਕਾਰ ਦਾ ਸ਼ੋਰ" l
*ਓ ਏਹਨਾਂ ਕੰਜ਼ਕਾਂ, ਦੇ ਵਿੱਚ ਭੋਲੀਏ ll, ਆ ਮੇਰੇ ਕੋਲ ਖਲੋਅ,,,
ਚੰਨ ਦੀ ਚਮਕੇ ਚਾਨਣੀ,,,,,,,,,,,,,,
ਕਿਤੇ ਨਦੀਆਂ, ਕਰਨ ਕਲੋਲ ਮਾਂ, ਕਿਤੇ ਦਿੱਸੇ, ਧੌਲੜੀ ਧਾਰ,
ਕਿਤੇ ਕਲੀਆਂ, ਝੂਮਣ ਝੂਮ ਕੇ, ਤੇਰੇ ਚਰਨਾਂ ਤੋਂ, ਨਿਸਾਰ,
*ਚਿੱਤ ਚੰਚਲ, ਤਪਦਾ ਤੜਫਦਾ, ਮੇਰੀ ਧੜਕਣ ਕਰੇ, ਪੁਕਾਰ,
ਗਲੀਆਂ ਦੀਆਂ, ਗੱਲਾਂ ਬਣ ਗਿਆ,
"ਦਾਤੀ ਤੇਰਾ ਮੇਰਾ, ਮੇਰਾ ਤੇਰਾ ਪਿਆਰ" l
ਮੈਂ ਸਿਰ ਦਰ ਤੇ, ਧਰਕੇ ਬਹਿ ਗਿਆ ll, ਏਹਨੂੰ ਚਰਨਾਂ ਦੇ ਨਾਲ ਜੋੜ,,,
ਚੰਨ ਦੀ ਚਮਕੇ ਚਾਨਣੀ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ