ਧੁਨ- ਸਾਰੀ ਰਾਤ ਤੇਰਾ ਤੱਕਣੀ ਆਂ ਰਾਹ
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ ਨਹੀਂ ਜਾਂਦਾ ll
*ਪੱਲਾ, ਫੜ੍ਹਿਆ ਤੇਰਾ ਹੁਣ ਮਾਂ ll, ਸਾਥੋਂ ਛੱਡਿਆ ਨਹੀਂ ਜਾਂਦਾ,,,
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,
ਵਿਗੜੇ ਨਸੀਬਾਂ ਨੂੰ, "ਆਪ ਸੰਵਾਰ ਦਿਓ ll"
ਡੁੱਬੀ ਹੋਈ ਕਸ਼ਤੀ ਨੂੰ, "ਹੱਥ ਦੇ ਕੇ ਤਾਰ ਦਿਓ ll"
*ਮੇਰਾ, ਜੀਵਨ ਤੂੰ ਸਫ਼ਲ ਬਣਾ ll, ਦਰ ਛੱਡਿਆ ਨਹੀਂ ਜਾਂਦਾ,,,
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F
ਤੇਰੇ ਹੀ ਵਿਯੋਗ ਵਿੱਚ, "ਬਾਂਵਰੀ ਮੈਂ ਹੋਈ ਆਂ ll"
ਕਿਸੇ ਵੀ ਨਾ ਬਾਂਹ ਫੜ੍ਹੀ, "ਛੰਮ ਛੰਮ, ਰੋਈ ਆਂ ll"
*ਮਾਂ, ਦਾਸੀ ਨੂੰ ਗਲ਼ੇ ਲਗਾ ll, ਸਾਥੋਂ ਰੁੱਕਿਆ ਨਹੀਂ ਜਾਂਦਾ,,,
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F
ਅੰਦਰ ਹਨ੍ਹੇਰਾ ਮੇਰੇ, "ਜੋਤ ਵੀ ਨਾ ਜੱਗਦੀ ll"
ਕਰ ਦਿਓ ਨੂਰੋ ਨੂਰ, "ਜਯੋਤੀ ਦੇ ਅਲਖ ਦੀ ll"
*ਮਾਂ, ਜੋਤ ਨੂੰ ਦਿਓ ਜਗਾ ll, ਦਰ ਛੱਡਿਆ ਨਹੀਂ ਜਾਂਦਾ,,
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F
ਪ੍ਰੇਮ ਦੀ ਜ਼ੰਜ਼ੀਰ ਪਾ ਕੇ, "ਭੁੱਲ ਗਈਓਂ ਦੱਸ ਮਾਂ ll"
ਹੋਵੇਗਾ ਦੀਦਾਰ ਕਿਵੇਂ, "ਏਹ ਵੀ ਜ਼ਰਾ ਦੱਸ ਮਾਂ ll"
*ਜਦੋਂ, ਤਾਰਾਂ ਖੜ੍ਹਕਦੀਆਂ ll, ਸਾਥੋਂ ਰੁੱਕਿਆ ਨਹੀਂ ਜਾਂਦਾ,,,
ਤੇਰੇ ਦਰ ਤੇ, ਆ ਗਈ ਆਂ, ਦਰ ਛੱਡਿਆ,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ