ਰਾਮ ਨਾਮ ਦੀ ਕਿਆਰੀ ਬੀਜ ਲੈ ਪਾਪਾਂ ਵਾਲੇ ਖੇਤ ਛੱਡ ਦੇ
ਜਿਹੜਾ ਬੀਜੇ ਕਰਮ ਵਾਲਾ ਓਹਦੇ ਬੇੜੇ ਪਾਰ ਹੋਣਗੇ
ਰਾਮ ਨਾਮ ਦੀ ਕਿਆਰੀ ਬੀਜ...
ਕਿਤੇ ਭੁੱਲ ਨਾ ਜਾਂਵੀ ਮਨਾ ਮੇਰਿਆ ਸੋਹਣੇ ਸੋਹਣੇ ਮਹਿਲ ਵੇਖ ਕੇ
ਜਿਵੇਂ ਮਾਂਵਾਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰਾਮ ਨੂੰ
ਰਾਮ ਨਾਮ ਦੀ ਕਿਆਰੀ ਬੀਜ...
ਕਿਤੇ ਭੁੱਲ ਨਾ ਜਾਂਵੀ ਮਨਾ ਮੇਰਿਆ ਸੋਹਣੇ ਸੋਹਣੇ ਬਾਗ਼ ਵੇਖ ਕੇ
ਜਿਵੇਂ ਭੈਣਾਂ ਨੂੰ ਵੀਰ ਪਿਆਰੇ ਭਗਤ ਪਿਆਰੇ ਰਾਮ ਨੂੰ
ਰਾਮ ਨਾਮ ਦੀ ਕਿਆਰੀ ਬੀਜ...
ਕਿਤੇ ਭੁੱਲ ਨਾ ਜਾਂਵੀ ਮਨਾ ਮੇਰਿਆ ਜੱਗ ਵਾਲਾ ਮੇਲਾ ਵੇਖ ਕੇ
ਜਿਵੇਂ ਗਊਆਂ ਨੂੰ ਵੱਛੜੇ ਪਿਆਰੇ ਭਗਤ ਪਿਆਰੇ ਰਾਮ ਨੂੰ
ਰਾਮ ਨਾਮ ਦੀ ਕਿਆਰੀ ਬੀਜ...