ਤੇਰਾ ਆਪਣਾ ਮਕਾਨ ਅਜੇ ਕੱਚਾ ਏ

   "ਬੇ ਬੋਲਦੇ ਦੀ ਤੈਨੂੰ ਖਬਰ ਹੈ ਨਾਹੀਂ, ਜੇਹੜਾ ਵਿਚ ਤੇਰੇ ਪਿਆ ਬੋਲਦਾ ਏ
   ਵਸੇ ਵਿਚ ਤੇਰੇ ਤੇ ਫਿਰੇ ਬਾਹਰ ਲੱਭਦਾ, ਵਾਂਗ ਮੁਰਗੀਆਂ ਦੇ ਕੂੜ੍ਹਾ ਫਰੋਲਦਾ ਏ
   ਅੰਦਰ ਮਾਰ ਕੇ ਵੇਖ ਤਾਂ ਨਜ਼ਰ ਜ਼ਰਾ,ਕੀਤੇ ਓਹੀਓ ਤੇ ਨਹੀਂ ਜਿਹਨੂੰ ਟੋਲਦਾ ਏ
   ਬੁੱਲ੍ਹਿਆ ਰੱਬ ਤੇਰਾ ਤੈਥੋਂ ਵੱਖ ਨਾਹੀਂ, ਆਪੇ ਵਾਜ਼ ਮਾਰੇ ਤੇ ਆਪੇ ਬੋਲਦਾ ਏ"

ਝੂਠ ਦੀਆ ਜੇਹੜਾ ਬੁਨਿਆਦਾਂ ਉੱਤੇ ਖੜਾ ਏ,
ਪਲ ਦਾ ਨੀ ਪਤਾ ਤੈਨੂੰ ਮਾਣ ਜੇਹਤੇ ਬੜਾ ਏ,
ਤੇਰਾ ਕੁਝ ਵੀ ਨੀ ਦੁਨੀਆਂ ਤੇ ਬੰਦਿਆ ਵੇ
ਮੇਰੀ ਮੇਰੀ ਕਹਿਣ ਵਾਲਿਆ,
ਤੇਰਾ ਆਪਣਾ ਮਕਾਨ ਅਜੇ ਕੱਚਾ ਏ,
ਪੱਕਿਆਂ ਚ ਰਹਿਣ ਵਾਲਿਆਂ...
ਬੰਦਿਆ, ਪੱਕਿਆਂ ਚ ਰਹਿਣ ਵਾਲਿਆ...

ਭੇਜਿਆ ਸੀ ਓਹਨੇ ਦੇ ਕੇ ਜਾਮਾ ਇਨਸਾਨ ਦਾ,
ਬਣ ਕੇ ਤੂੰ ਬਹਿ ਗਿਆ ਏ ਚਰਖਾ ਸ਼ੈਤਾਨ ਦਾ ।
ਅੱਜ ਖੋਂਹਦਾਂ ਫਿਰੇ ਬਣ ਕੇ ਹੰਕਾਰੀ ਵੇ, ਚਰਨਾਂ ਚ ਡੈਹਣ ਵਾਲਿਆ,
ਤੇਰਾ ਆਪਣਾ ਮਕਾਨ ਅਜੇ ਕੱਚਾ ਏ, ਪੱਕਿਆਂ ਚ ਰਹਿਣ ਵਾਲਿਆਂ,
ਬੰਦਿਆ, ਪੱਕਿਆਂ ਚ ਰਹਿਣ ਵਾਲਿਆ...

ਹੋ ਗਿਆ ਕਿਰਾਇਆ ਜਿਸ ਦਿਨ ਓਹਦਾ ਪੂਰਾ ਏ,
ਸਭ ਕੁਝ ਤੁਰ ਜਾਣਾ, ਛੱਡ ਕੇ ਅਧੂਰਾ ਏ ।
ਡੇਰੇ ਜਾ ਕੇ ਸੁੰਨੀ ਜਗ੍ਹਾ ਵਿਚ ਲਾਉਣੇ ਵੇ, ਪਲੰਘਾਂ ਤੇ ਪੈਣ ਵਾਲਿਆ,
ਤੇਰਾ ਆਪਣਾ ਮਕਾਨ ਅਜੇ ਕੱਚਾ ਏ, ਪੱਕਿਆਂ ਚ ਰਹਿਣ ਵਾਲਿਆਂ,
ਬੰਦਿਆ, ਪੱਕਿਆਂ ਚ ਰਹਿਣ ਵਾਲਿਆ...

ਛੱਡ ਪਿੰਡ ਕਾਕਰੋਂ ਤੂੰ, ਬਣ ਜਾ ਫਕੀਰਾਂ ਦਾ,
ਮਾਣ ਕੀ ਏ ਹੁੰਦਾ ਇਹਨਾਂ, ਝੂਠਿਆਂ ਸਰੀਰਾਂ ਦਾ ।
ਕਾਹਨੂੰ ਮੇਰਾ ਮੇਰਾ ਕਰਦਾ ਰੰਗੀਲਿਆ ਵੇ, ਤੇਰਾ ਤੇਰਾ ਕਹਿਣ ਵਾਲਿਆ,
ਤੇਰਾ ਆਪਣਾ ਮਕਾਨ ਅਜੇ ਕੱਚਾ ਏ, ਪੱਕਿਆਂ ਚ ਰਹਿਣ ਵਾਲਿਆਂ,
ਬੰਦਿਆ, ਪੱਕਿਆਂ ਚ ਰਹਿਣ ਵਾਲਿਆ...
श्रेणी
download bhajan lyrics (1240 downloads)