की पल दा भरोसा यार

पल पल करके दिन लंघ जांदे ते दिन दिन करके महीने
तेरियां साहवा दे विच लुके तेरी जिन्दगी दे नगीने

की पल दा भरोसा यार पल आवे न आवे
साहणु/गुरु जी बख्स देयो सरकार जिन्दगी कट जावे
की पल दा भरोसा यार पल आवे न आवे

ऐ उचे महिल चुबारे जी तेरे पल विच टूट भज जाने ने
नाले हुसन जवानी दे गेहने बहुते चिर हथ नही रेहने ने
सब दी रजा विच राजी रेहना कौन तेनु समजावे
पल आवे न आवे हो पल आवे न आवे
की पल दा भरोसा यार पल आवे न आवे

तू पोखियाँ पड़दा रेहन्दा ऐ कदी मन अपने नु पड़ेया ऐ नही
अस्मानी उड़दा फडदा एह जेह्डा घर बैठा ओहनू फड़ेया ऐ नही
बुल्ले शाह गल ताहियो मुकदी जे मन दी मैल मूक जावे
पल आवे न आवे हो पल आवे न आवे
की पल दा भरोसा यार पल आवे न आवे

ना कर बंदेया मेरी मेरी न एह तेरी न एह मेरी
चार दिना दा मेला दुनिया मिटटी दी बन जाना ढेरी,
उठ फरीदा रब रब कर लै वेला न लंघ जावे
पल आवे न आवे हो पल आवे न आवे
की पल दा भरोसा यार पल आवे न आवे

देख फरीदा मिटटी खुली मिटटी उते मिटी डुली,
मिटटी हसे मिटी रोवे अंत मिटी दा मिटी हॉवे
तेरिया तुहियो जाने मालका मेनू कौन समजावे
पल आवे न आवे हो पल आवे न आवे
की पल दा भरोसा यार पल आवे न आवे


( ਪਲ ਪਲ ਕਰਕੇ, ਦਿਨ ਲੰਘ ਜਾਂਦੇ, ਤੇ ਦਿਨ ਦਿਨ ਕਰਕੇ, ਮਹੀਨੇ l
ਤੇਰਿਆਂ ਸਾਹਵਾਂ, ਦੇ ਵਿੱਚ ਲੁੱਕੇ, ਤੇਰੀ ਜਿੰਦਗੀ ਦੇ, ਨਗੀਨੇ ll )

ਕੀ ਪਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll
ਸਾਨੂੰ/ਗੁਰੂ-ਜੀ ਬਖਸ਼ ਦਿਓ ਸਰਕਾਰ ll, *ਜਿੰਦਗੀ ਕੱਟ ਜਾਵੇ,
ਕੀ ਪਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll

ਐ ਉੱਚੇ ਮਹਿਲ ਚੁਬਾਰੇ ਜੀ, ਤੇਰੇ ਪਲ ਵਿੱਚ ਟੁੱਟ ਭੱਜ ਜਾਣੇ ਨੇ ll
ਨਾਲੇ ਹੁਸਨ ਜਵਾਨੀ ਦੇ ਗਹਿਣੇ, ਬਹੁਤੇ ਚਿਰ ਹੱਥ ਨਹੀਂ ਰਹਿਣੇ ਨੇ ll
*ਸਭ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ll, ਕੌਣ ਤੈਨੂੰ ਸਮਝਾਵੇ,
ਪਲ ਆਵੇ ਨਾ ਆਵੇ, ਹੋ ਪਲ ਆਵੇ ਨਾ ਆਵੇ,,,
ਕੀ ਪਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll

ਤੂੰ ਪੋਥੀਆਂ ਪੜ੍ਹਦਾ ਰਹਿੰਦਾ ਏ, ਕਦੀ ਮਨ ਆਪਣੇ ਨੂੰ ਪੜ੍ਹਿਆ ਈ ਨਹੀਂ ll
ਅਸਮਾਨੀ ਉੱੜ੍ਹਦਾ ਫੜ੍ਹਦਾ ਏ, ਜੇਹੜਾ ਘਰ ਬੈਠਾ ਓਹਨੂੰ ਫੜ੍ਹਿਆ ਈ ਨਹੀਂ ll
*ਬੁੱਲ੍ਹੇ ਸ਼ਾਹ ਗੱਲ ਤਾਂਹੀਓਂ ਮੁੱਕਦੀ ll, ਜੇ ਮਨ ਦੀ ਮੈਲ ਮੁੱਕ ਜਾਵੇ,
ਪਲ ਆਵੇ ਨਾ ਆਵੇ, ਹੋ ਪਲ ਆਵੇ ਨਾ ਆਵੇ,,,
ਕੀ ਪਾਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll

ਨਾ ਕਰ ਬੰਦਿਆ ਮੇਰੀ ਮੇਰੀ, ਨਾ ਏਹ ਤੇਰੀ ਨਾ ਏਹ ਮੇਰੀ ll
ਚਾਰ ਦਿਨਾਂ ਦਾ ਮੇਲਾ ਦੁਨੀਆਂ, ਮਿੱਟੀ ਦੀ ਬਣ ਜਾਣਾ ਢੇਰੀ ll
*ਉੱਠ ਫ਼ਰੀਦਾ ਰੱਬ ਰੱਬ ਕਰ ਲੈ ll, ਵੇਲਾ ਨਾ ਲੰਘ ਜਾਵੇ,
ਪਲ ਆਵੇ ਨਾ ਆਵੇ, ਹੋ ਪਲ ਆਵੇ ਨਾ ਆਵੇ,,,
ਕੀ ਪਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll

ਦੇਖ ਫ਼ਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲ੍ਹੀ ll
ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ ll
*ਤੇਰੀਆਂ ਤੂੰਹੀਓਂ ਜਾਣੇ ਮਾਲਕਾ ll, ਮੈਂਨੂੰ ਕੌਣ ਸਮਝਾਵੇ,
ਪਲ ਆਵੇ ਨਾ ਆਵੇ, ਹੋ ਪਲ ਆਵੇ ਨਾ ਆਵੇ,,,
ਕੀ ਪਲ ਦਾ ਭਰੋਸਾ ਯਾਰ, ਪਲ ਆਵੇ ਨਾ ਆਵੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (678 downloads)