की ज़ोर गरीबाँ दा

की जोर गरीबा दा गाऊआ विच फसला दे चारे
बैठा भगती करदा नि गाऊआ सारे खेत उजाड़े ,
सुन मेरिये माता नि तू पा फसला वल फेरी
जा जुर्माना भर दे माँ नही ते आफत आजू तेरी

आसा दे तंद साडे टूट गए रीजा दी करी तबाही माँ
इस तेरे छोटे बालक ने साडी सारी फसल गवाई माँ
खुशिया दिल विच रेह गईआ तेनु गल कहा मैं केहड़ी
जा जुर्माना भर दे माँ नही ते आफत आजू तेरी

सोचेया सी कनक नु वड के माँ असी घर दा तोरा तोरंगे
जेह्ड़े पैसे लाये सी सेठा तो ओहना नु कुझ ता मोड़ागे
पल्ले छड़ेया फका न एहने रोड दिति बेडी मेरी
जा जुर्माना भर दे माँ नही ते आफत आजू तेरी

बडसर दे थाणे माँ अंदर जा के रिपोर्ट लिखावा
तेरे पाली ते तेरी गौआ नु मिंटा विच अन्दर करावा
भुगती आप तरीका नि आ जू होश टिकाने तेरी
जा जुर्माना भर दे माँ नही ते आफत आजू तेरी

माना कुरलौंदा ऐ माँ तू निगाह मेहर दी करदे
इस सुके फल नु माये नि तू हरिया भरिया करदे
पैसे सब दे की नि रतनो भरदे झोली मेरी
जा जुर्माना भर दे माँ नही ते आफत आजू तेरी

ਧੁਨ- ਮੇਰੇ ਵੱਸ ਨਾ ਰਾਂਝਿਆ ਵੇ
ਕੀ ਜ਼ੋਰ ਗਰੀਬਾਂ ਦਾ, ਗਊਆਂ ਵਿੱਚ ਫਸਲਾਂ ਦੇ ਚਾਰੇ l
ਬੈਠਾ ਭਗਤੀ ਕਰਦਾ ਨੀ, ਗਊਆਂ ਸਾਰੇ ਖੇਤ ਉਜਾੜੇ l
ਸੁਣ ਮੇਰੀਏ ਮਾਤਾ ਨੀ ll, ਤੂੰ ਪਾ ਫ਼ਸਲਾਂ ਵੱਲ ਫ਼ੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਆਸਾ ਦੇ ਤੰਦ ਸਾਡੇ ਟੁੱਟ ਗਏ, ਰੀਝਾਂ ਦੀ ਕਰੀ ਤਬਾਹੀ ਮਾਂ l
ਇਸ ਤੇਰੇ ਛੋਟੇ ਬਾਲਕ ਨੇ, ਸਾਡੀ ਸਾਰੀ ਫ਼ਸਲ ਗਵਾਈ ਮਾਂ ll
ਖੁਸ਼ੀਆਂ ਦਿਲ ਵਿੱਚ ਰਹਿ ਗਈਆਂ ll, ਤੈਨੂੰ ਗੱਲ ਕਹਾਂ ਮੈਂ ਕੇਹੜੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਸੋਚਿਆ ਸੀ ਕਣਕ ਨੂੰ ਵੱਢ ਕੇ ਮਾਂ, ਅਸੀਂ ਘਰ ਦਾ ਤੋਰਾ ਤੋਰਾਂਗੇ l
ਜੇਹੜੇ ਪੈਸੇ ਲਏ ਸੀ ਸੇਠਾਂ ਤੋਂ, ਓਹਨਾਂ ਨੂੰ ਕੁਝ ਤਾ ਮੋੜਾਂਗੇ ll
ਪੱਲੇ ਛੱਡਿਆ ਫ਼ੱਕਾ ਨਾ ll, ਏਹਨੇ ਰੋੜ੍ਹ ਦਿੱਤੀ ਬੇੜੀ ਮੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਬੜਸਰ ਦੇ ਥਾਣੇ ਮਾਂ ਅੰਦਰ, ਜਾ ਕੇ ਰਿਪੋਰਟ ਲਿਖਾਵਾਂ l
ਤੇਰੇ ਪਾਲੀ ਤੇ ਤੇਰੀ ਗਊਆਂ ਨੂੰ, ਮਿੰਟਾਂ ਵਿੱਚ ਅੰਦਰ ਕਰਾਵਾਂ ll
ਭੁਗਤੀ ਆਪ ਤਰੀਕਾਂ ਨੀ ll, ਆ ਜੂ ਹੋਸ਼ ਟਿਕਾਣੇ ਤੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਮਾਣ੍ਹਾ ਕੁਰਲਾਉਂਦਾ ਏ ਮਾਂ, ਤੂੰ ਨਿਗਾਹ ਮੇਹਰ ਦੀ ਕਰਦੇ l
ਇਸ ਸੁੱਕੇ ਫ਼ਲ ਨੂੰ ਮਾਂਏਂ ਨੀ, ਤੂੰ ਹਰਿਆ ਭਰਿਆ ਕਰਦੇ ll
ਪੈਸੇ ਸਭ ਦੇ ਕੇ ਨੀ ll, ਰਤਨੋਂ ਭਰਦੇ ਝੋਲੀ ਮੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (586 downloads)