ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ

ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਅੱਜ ਬਣਖੰਡੀ ਪਈ ਜੋਗੀ ਨੂੰ ਪੁਕਾਰੇ
ਤੇਰੇ ਬਾਝੋਂ ਬਾਲਕਾ ਗਊਆਂ ਕੌਣ ਚਾਰੇ
ਕਿਓਂ ਮੈਥੋਂ ਜੋਗੀਆ ਤੂੰ ਦੂਰੀਆਂ ਪਾਈਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਮੈਂ ਜਿਮੀਦਾਰਾਂ ਦੇ ਸੀ ਬੋਲ ਉਚਾਰੇ
ਤੈਨੂੰ ਲੱਸੀ ਰੋਟੀਆਂ ਦੇ ਤਾਹਨੇ ਮਾਰੇ
ਕਿਓਂ ਬੁਢ਼ੜ੍ਹੀ ਮਾਂ ਦੀਆ ਯਾਦਾਂ ਨਾ ਆਈਆਂ
ਘਰ ਮੁੜਿਆ ਬਾਲਕਾ ਕਿਓਂ ਦੇਰੀਆਂ ਲਾਈਆਂ

ਹੁੰਦੇ ਮਾ ਦੇ ਪੁੱਤ ਦੇ ਦੱਸ ਕਾਹਦੇ ਰੋਸੇ
ਦਿਲ ਅੰਦਰੋ ਅੰਦਰੀ ਮੈਨੂ ਪਿਆ ਕੋਸੇ
ਚੱਕ ਕਰਮਾ ਦੇ ਰਾਣੇ ਲਿਖ ਸਚ ਸੁਨਾਈਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

download bhajan lyrics (1913 downloads)