बाबा वैद रोगियाँ दा

ਆ ਗਿਆ ਜੀ ਬਾਬਾ, ਵੈਦ ਰੋਗੀਆਂ ਦਾ ll
*ਵੈਦ ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ ll
ਆ ਗਿਆ ਜੀ ਬਾਬਾ,,,,,,,,,,,,,,,,,,,

ਇਸ ਵੈਦ ਦੀ ਫੀਸ ਕੋਈ ਨਾ,
ਮੰਗਦਾ ਦੱਸ ਜਾਂ ਬੀਸ ਕੋਈ ਨਾ ll
*ਓ ਭਗਤੋ ਏਹਦੀ ਰੀਸ ਕੋਈ ਨਾ,
ਬਾਬਾ ਵੈਦ ਰੋਗੀਆਂ ਦਾ,,,
ਆ, ਗਿਆ ਜੀ ਬਾਬਾ,,,,,,,,,,,,,,,,,,,

ਇਸ ਵੈਦ ਦੀ ਧੰਨ ਕਮਾਈ,
ਸਭ ਰੋਗਾਂ ਦੀ ਦੇਵੇ ਦਵਾਈ ll
*ਓ ਮੰਨਦੀ ਤਾਂਹੀਓਂ ਕੁੱਲ ਲੁਕਾਈ,
ਬਾਬਾ ਵੈਦ ਰੋਗੀਆਂ ਦਾ,,,
ਆ, ਗਿਆ ਜੀ ਬਾਬਾ,,,,,,,,,,,,,,,,,,,

ਹੋ ਸੁੱਕੇ ਬੂਟੇ ਨੂੰ ਫ਼ਲ ਲਾਵੇ,
ਮਾਂਵਾਂ ਗੋਦੀ ਲਾਲ਼ ਖੇਲਾਵੇ ll
*ਓ ਭੈਣਾਂ ਨੂੰ ਵੀਰ ਮਿਲਾਵੇ,
ਬਾਬਾ ਵੈਦ ਰੋਗੀਆਂ ਦਾ,,,
ਆ, ਗਿਆ ਜੀ ਬਾਬਾ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (465 downloads)