मोर दी सवारी कर आईं जोगिया

पौणाहारी, दुधाधारी,
मोर दी सवारी कर आईं जोगिया ll
भक्त चढ़ाईआं चढ़के आए,
सभ नू दरस दिखाईं जोगिया,
पौणाहारी, दुधाधारी,
मोर दी सवारी कर आईं जोगिया ll

इक्क वारी जे आवें बाबा, पल वी दूर ना होइए,
तेरा चरण मुबारक बाबा सुचे जल नाल धोइये...-2
रोट प्रशाद लै के आये आ के भोग लगाई जोगियां,
पौनाहारी दुधाधारी मोर दी सवारी.......

लाल सुनेहरी झंडे तेरे दर ते लेन हुलारे,
विच पहाड़ा बाबा तेरे गूंज रहे जयकारे....-2
सब भगता नु अज तू अपनी मस्ती विच नचाई जोगियां,
पौनाहारी दुधाधारी मोर दी सवारी.......

असी तेरे दर्श दीवाने बिन मंगेया ना मुड़ जाइए,
बलिहार केह्न्दा विरका दा हर साल तेरे दर आइये....-2
रख लै मान सलीम दे वांगु बेनती ना भुलाई जोगियां
पौनाहारी दुधाधारी मोर दी सवारी.......


ਪੌਣਾਹਾਰੀ, ਦੁੱਧਾਧਾਰੀ,
ਮੋਰ ਦੀ ਸਵਾਰੀ, ਕਰ ਆਈਂ ਜੋਗੀਆ ll
*ਭਗਤ ਚੜ੍ਹਾਈਆਂ ਚੜ੍ਹਕੇ ਆਏ,
ਸਭ ਨੂੰ ਦਰਸ਼ ਦਿਖਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ,
ਮੋਰ ਦੀ ਸਵਾਰੀ, ਕਰ ਆਈਂ ਜੋਗੀਆ ll

ਇੱਕ ਵਾਰੀ ਜੇ ਆਵੇ ਬਾਬਾ,
ਪਲ ਵੀ ਦੂਰ ਨਾ ਹੋਈਏ l
ਤੇਰਾ ਚਰਨ ਮੁਬਾਰਕ ਬਾਬਾ,
ਸੁੱਚੇ ਜਲ ਨਾਲ ਧੋਈਏ ll
*ਰੋਟ ਪ੍ਰਸ਼ਾਦ, ਲੈ ਕੇ ਆਏ ll,
ਆ ਕੇ ਭੋਗ ਲਗਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ..........

ਲਾਲ ਸੁਨਿਹਰੀ ਝੰਡੇ ਤੇਰੇ,
ਦਰ ਤੇ ਲੈਣ ਹੁਲਾਰੇ l
ਵਿੱਚ ਪਹਾੜਾਂ ਬਾਬਾ ਤੇਰੇ,
ਗੂੰਜ ਰਹੇ ਜੈਕਾਰੇ ll
*ਸਭ ਭਗਤਾਂ ਨੂੰ, ਅੱਜ ਤੂੰ ਆਪਣੀ ll,
ਮਸਤੀ ਵਿੱਚ ਨਚਾਈ ਜੋਗੀਆ,
ਪੌਣਾਹਾਰੀ, ਦੁੱਧਾਧਾਰੀ........

ਅਸੀਂ ਤੇਰੇ ਦਰਸ਼ ਦੀਵਾਨੇ,
ਬਿਨ ਮੰਗਿਆਂ ਨਾ ਮੁੜ ਜਾਈਏ l
ਬਲਿਹਾਰ ਕਹਿੰਦਾ ਵਿਰਕਾਂ ਦਾ,
ਹਰ ਸਾਲ ਤੇਰੇ ਦਰ ਆਈਏ ll
*ਰੱਖ ਲੈ ਮਾਣ, ਸਲੀਮ ਦੇ ਵਾਂਗੂ ll,
ਬੇਨਤੀ ਨਾ ਭੁਲਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ, ਮੋਰ ਦੀ ਸਵਾਰੀ........

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (522 downloads)