मंगदी द्वारे तेरे लाल

मेरी मईया..... मंगदी द्वारे तेरे लाल माँ,
सुन फ़रियादा...... सुन ले गरीबा दी पुकार माँ।।

दर तेरे ते अर्जा करदी मैं इक औत निपुत्ती हां,
पुत्र जग ते निशान माँ हुंदे आस जांदी हुन टूटी माँ ।।
नैनी हंजुआ दी धार गयी माये हुन हार ताहने,
मारदा ए सारा संसार माँ....
मेरी मईया..... मंगदी द्वारे......

पुत्रा बाझो लगदे माये सुन्ने महल मुनारे माँ,
माँ अम्बे इक लाल बक्श दे आन डिगी तेरे द्वारे माँ।।
हो गए आपने पराये सानु कोई ना बुलाये सारे,
लंग जांदे कोलो दुर्कार माँ......
मेरी मईया..... मंगदी द्वारे......

तिरलोचन पिंड बाड़ियाँ वाला सच्चिया अज्ज सुनावे माँ,
जिस घर दे विच लाल ना माये वेहड़ा वड वड खावे माँ।।
भेटां गाउँदा ए कुलदीप माँ दी पुत्रा नाल प्रीत मावां,
पुत्रा बिन जांदिया ने हारियां.......
मेरी मईया..... मंगदी द्वारे......  



ਮੇਰੀ ਮਈਆ,,, ਮੰਗਦੀ ਦਵਾਰੇ ਤੇਰੇ ਲਾਲ ਮਾਂ l
ਸੁਣ ਫਰਿਆਦਾਂ,,, ਸੁਣ ਲੈ ਗਰੀਬਾਂ ਦੀ ਪੁਕਾਰ ਮਾਂ ll

ਦਰ ਤੇਰੇ ਤੇ ਅਰਜ਼ਾਂ ਕਰਦੀ, ਮੈਂ ਇੱਕ ਔਂਤ ਨਿਪੁੱਤੀ ਹਾਂ l
ਪੁੱਤਰ ਜੱਗ ਤੇ ਨਿਸ਼ਾਨ ਮਾਂ ਹੁੰਦੇ, ਆਸ ਜਾਂਦੀ ਹੁਣ ਟੁੱਟੀ ਮਾਂ ll
ਨੈਣੀਂ ਹੰਝੂਆਂ ਦੀ ਧਾਰ 'ਗਈ, ਮਾਂਏਂ ਹੁਣ ਹਾਰ 'ਤਾਹਨੇ,
ਮਾਰਦਾ ਏ ਸਾਰਾ ਸੰਸਾਰ ਮਾਂ,,,
ਮੇਰੀ ਮਈਆ,,, ਮੰਗਦੀ ਦਵਾਰੇ,,,,,,,,,,,,,,,,,,,,,,,,

ਪੁੱਤਰਾਂ ਬਾਝੋਂ ਲੱਗਦੇ ਮਾਂਏਂ, ਸੁੰਨੇ ਮਹਿਲ ਮੁਨਾਰੇ ਮਾਂ l
ਮਾਂ ਅੰਬੇ ਇੱਕ ਲਾਲ ਬਖਸ਼ ਦੇ, ਆਣ ਡਿੱਗੀ ਤੇਰੇ ਦਵਾਰੇ ਮਾਂ ll
ਹੋ ਗਏ ਆਪਣੇ ਪਰਾਏ 'ਸਾਨੂੰ, ਕੋਈ ਨਾ ਬੁਲਾਏ 'ਸਾਰੇ,
ਲੰਘ ਜਾਂਦੇ ਕੋਲੋਂ ਦੁਰਕਾਰ ਮਾਂ,,,
ਮੇਰੀ ਮਈਆ,,, ਮੰਗਦੀ ਦਵਾਰੇ,,,,,,,,,,,,,,,,,,,,,,,,

ਤ੍ਰਿਲੋਚਨ ਪਿੰਡ ਬਾੜੀਆਂ ਵਾਲਾ, ਸੱਚੀਆਂ ਅੱਜ ਸੁਣਾਵੇ ਮਾਂ l
ਜਿਸ ਘਰ ਦੇ ਵਿੱਚ ਲਾਲ ਨਾ ਮਾਂਏਂ, ਵੇਹੜਾ ਵੱਢ ਵੱਢ ਖਾਵੇ ਮਾਂ ll
ਭੇਟਾਂ ਗਾਉਂਦਾ ਏ ਕੁਲਦੀਪ 'ਮਾਂ ਦੀ, ਪੁੱਤਾਂ ਨਾਲ ਪ੍ਰੀਤ 'ਮਾਵਾਂ,
ਪੁੱਤਾਂ ਬਿਨ ਜਾਂਦੀਆਂ ਨੇ ਹਾਰੀਆਂ,,,
ਮੇਰੀ ਮਈਆ,,, ਮੰਗਦੀ ਦਵਾਰੇ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (477 downloads)