रत्नो माँ लभदी फिरे

जोगी शाह्तालियाँ छड के आ गया,
रत्नों माँ लभ्दी फिरे,
ढेर रोटियां दा बोहडा थले ला गया,
रत्नों माँ लभ्दी फिरे...

पुतरा दे नाल सदा,करीदा प्यार माँ,
लोकी पीछे लग सहनु,मेहने दिते मार माँ,
बारा खड़िया दा करज,चूका गया,
रत्नों माँ लभ्दी फिरे.................

पूरा हो गया ऐ आज,अपना हिसाब माँ,
सेवा कर चले तेरी,पुरे बारा साल माँ,
धुना हेठ गरुने दे,ओ ला गया,
रत्नों माँ लबदी फिरे..............

नाम शिवा दा जोगी,मुखो सी पुकारदा,
पाली बन रिहा जोगी, गौआ सी चारदा,
माई रत्नों दा दिल,तड़फ गया,
रत्नों माँ लभ्दी फिरे,...........

गोरख हंकारी,मंडली ले के आया सी,
भूख लगी ओहने सोहनी,मुखो फरमाया सी,
जोगी दूध नाल मंडली,रजा गया,
रत्नों माँ लभ्दी फिरे,

ਜੋਗੀ ਸ਼ਾਹਤਲਾਈਆਂ ਛੱਡ ਕੇ ਆ ਗਿਆ
ਰਤਨੋ ਮਾਂ ਲੱਭਦੀ ਫਿਰੇ
ਢੇਰ ਰੋਟੀਆਂ ਦਾ ਬੋਹੜਾਂ ਥੱਲੇ ਲਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,

ਪੁੱਤਰਾਂ ਦੇ ਨਾਲ ਸਦਾ, ਕਰੀਦਾ ਪਿਆਰ ਮਾਂ
ਲੋਕਾਂ ਪਿਛੇ ਲੱਗ ਸਾਨੂੰ, ਮੇਹਣੇ ਦਿੱਤੇ ਮਾਰ ਮਾਂ
ਬਾਰਾਂ ਘੜ੍ਹੀਆਂ ਦਾ ਕਰਜ਼, ਚੁਕਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,

ਪੂਰਾ ਹੋ ਗਿਆ ਏ ਅੱਜ, ਆਪਣਾ ਹਿਸਾਬ ਮਾਂ
ਸੇਵਾ ਕਰ ਚੱਲੇ ਤੇਰੀ, ਪੂਰੇ ਬਾਰਾਂ ਸਾਲ ਮਾਂ
ਧੂਣਾ ਹੇਠ ਗਰੂਨੇ ਦੇ, ਉਹ ਲਾ ਗਿਆ
ਰਤਨੋ ਮਾਂ ਲੱਭਦੀ ਫਿਰੇ ,,,,,,,,,,,,,

ਨਾਮ ਸ਼ਿਵਾਂ ਦਾ ਜੋਗੀ, ਮੁੱਖੋਂ ਸੀ ਪੁਕਾਰਦਾ
ਪਾਲੀ ਬਣ ਰਿਹਾ ਜੋਗੀ, ਗਊਆਂ ਸੀ ਚਾਰਦਾ
ਮਾਈ ਰਤਨੋ ਦਾ ਦਿਲ, ਤੜਫਾ ਗਿਆ
ਰਤਨੋ ਮਾਂ ਲੱਭਦੀ ਫਿਰੇ ,,,,,,,,,,,,,,


ਗੋਰਖ ਹੰਕਾਰੀ, ਮੰਡਲੀ ਲੈ ਕੇ ਆਇਆ ਸੀ
ਭੁੱਖ ਲੱਗੀ ਓਹਨੇ ਸੋਹਣੀ, ਮੁਖੋਂ ਫਰਮਾਇਆ ਸੀ
ਜੋਗੀ ਦੁੱਧ ਨਾਲ ਮੰਡਲੀ, ਰਜਾ ਗਿਆ
ਰਤਨੋ ਮਾਂ ਲੱਭਦੀ ਫਿਰੇ,,,,,,,,,,,,,,,,,,
download bhajan lyrics (973 downloads)