चाहे लख कोई लाड लड़ा देवे,
जिह्ना मर्जी प्यार जता देवे,
परखे रिश्तेदार कोई कर सकदा नही,
मावा वरगा प्यार कोई कर सकदा नही,
माँ तो वध के प्यार कोई कर सकदा नही,
मावा ठंडियाँ छावा हुंदियां कहंदी दुनिया सारी,
माँ दी ममता नाली वध के ना कोई चीज प्यारी,
ओही अपने बचेया दे सब सुपने करे साकार,
कोई कर सकदा नही,
मावा वर्ग प्यार.....
था था गुरु मना के वी जिन माँ नु दिलो बुलाया,
रब दे घर चो ओह बन्दा जांदा है ठुकराया,
माँ दे पीते दूध दा कर्जा हुंदा ही उतार,
कोई कर सकदा नही,
मावा वर्ग प्यार.....
सरीहाले दा घुला कहंदा दिल दी गल सुनावा,
रब तो वध के रब तो नेड़े इस धरती ते मावा,
जनत जा सुख मिलदा माँ दा बनके सेवादार,
कोई कर सकदा नही,
मावा वर्ग प्यार.....
ਚਾਹੇ ਲੱਖ ਕੋਈ ਲਾਡ, ਲਡਾ ਦੇਵੇ,
ਜਿੰਨਾ ਮਰਜ਼ੀ ਪਿਆਰ, ਜਤਾ ਦੇਵੇ ll
ਪਰਖੇ ਰਿਸ਼ਤੇਦਾਰ, ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l
ਮਾਵਾਂ ਠੰਡੀਆਂ, ਛਾਂਵਾਂ ਹੁੰਦੀਆਂ, ਕਹਿੰਦੀ ਦੁਨੀਆਂ ਸਾਰੀ,
ਮਾਂ ਦੀ ਮਮਤਾ, ਨਾਲੋਂ ਵੱਧ ਕੇ, ਨਾ ਕੋਈ ਚੀਜ਼ ਪਿਆਰੀ ll
ਓਹੀ ਆਪਣੇ, ਬੱਚਿਆਂ ਦੇ ਸਭ, ਸੁਪਨੇ ਕਰੇ ਸਾਕਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l
ਥਾਂ ਥਾਂ ਗੁਰੂ, ਮਨਾ ਕੇ ਵੀ ਜਿਨ, ਮਾਂ ਨੂੰ ਦਿਲੋਂ ਭੁਲਾਇਆ,
ਰੱਬ ਦੇ ਘਰ ਚੋਂ, ਵੀ ਉਹ ਬੰਦਾ, ਜਾਂਦਾ ਹੈ ਠੁਕਰਾਇਆ ll
ਮਾਂ ਦੇ ਪੀਤੇ, ਦੁੱਧ ਦਾ ਕਰਜ਼ਾ, ਹੁੰਦਾ ਨਹੀਂ ਉਤਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l
ਸਰਿਹਾਲੇ ਦਾ, ਘੁੱਲਾ ਕਹਿੰਦਾ, ਦਿਲ ਦੀ ਗੱਲ ਸੁਣਾਵਾਂ,
ਰੱਬ ਤੋਂ ਵੱਧ ਕੇ, ਰੱਬ ਤੋਂ ਨੇੜੇ, ਇਸ ਧਰਤੀ ਤੇ ਮਾਵਾਂ ll
ਜੰਨਤ ਜਾਂ ਸੁੱਖ, ਮਿਲਦਾ ਮਾਂ ਦਾ, ਬਣਕੇ ਸੇਵਾਦਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l
ਅਪਲੋਡਰੇ- ਅਨਿਲਰਾਮੂਰਤੀਭੋਪਾਲ