ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ xll-ll
ਰਾਹ ਤੱਕ ਤੱਕ, ਥੱਕ ਗਏ ਨੈਣ ਮੇਰੇ l
ਬੈਠੇ ਲਾ ਕੇ ਉਡੀਕਾਂ, ਮਾਂਏਂ ਦਰ ਤੇ ਤੇਰੇ ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ ਕਰੀਂ xll-ll
ਅਸੀਂ ਮੁੱਦਤਾਂ ਦੀ ਆਸ, ਲਗਾਈਂ ਹੋਈ ਏ l
ਧੂਣੀ ਫੱਕਰਾਂ ਨੇ, ਦਰ ਤੇ ਰਮਾਈ ਹੋਈ ਏ ll
ਬੈਠੇ ਸ਼ਰਧਾ ਦੀ ਜੋਤ, ਜਗਾ ਕੇ ਅੰਮੀਏ l
ਸਾਨੂੰ ਦਰਸ਼ ਦਿਖਾ ਦੇ ਹੁਣ, ਆ ਕੇ ਅੰਮੀਏ ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,
ਤੂੰ ਤੇ ਜਾਣਦੀ ਏ ਦਾਤੀ, ਸਾਡਾ ਹੋਰ ਕੋਈ ਨਹੀਂ l
ਰੱਖ ਸੇਵਕਾਂ ਦਾ ਮਾਣ, ਸਾਡਾ ਹੋਰ ਕੋਈ ਨਹੀਂ ll
ਤੇਰੀ ਸੇਵਾ ਵਿੱਚ ਮਾਂਏਂ, ਉਮਰਾਂ ਏਹ ਬੀਤੀਆਂ l
ਕਦੀ ਸਾਡੀਆਂ ਨਾ ਆ ਕੇ, ਖਬਰਾਂ ਤੂੰ ਲੀਤੀਆਂ ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,
ਸਾਡੀ ਸੱਧਰਾਂ ਦੀ ਝੋਲੀ, ਦੱਸ ਕਦੋਂ ਭਰੇਗੀ l
ਝੰਡੇ ਵਾਲੀਏ ਨੀ ਦੱਸ, ਕਦੋਂ ਮੇਹਰ ਕਰੇਗੀ ll
ਕਦੋ ਰਹਿਮਤਾਂ ਦੀ ਮਾਂਏਂ, ਬਰਸਾਤ ਹੋਏਗੀ l
ਦਿਨ ਖੁਸ਼ੀਆਂ ਤੇ, ਭਾਗਾਂ ਵਾਲੀ ਰਾਤ ਹੋਏਗੀ ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,
ਤੇਰੇ ਦਰ ਤੇ ਜੋ ਅੰਮੀਏ, ਲਗਾਏ ਹਾਜ਼ਰੀ l
ਕਹਿੰਦੇ ਕਦੇ ਵੀ ਨਾ ਓਹਦੀ, ਖ਼ਾਲੀ ਜਾਏ ਹਾਜ਼ਰੀ ll
ਤੇਰੇ ਚਰਨਾਂ ਦੀ, ਮੰਗਦੇ ਆਂ ਧੂੜ ਦਾਤੀਏ l
ਸਾਨੂੰ ਤੇਰੀਆਂ ਫ਼ਕੀਰੀਆਂ, ਕਬੂਲ ਦਾਤੀਏ ll
ਦੇਰ ਨਾ ਕਰੀਂ ਨੀ ਮਾਂਏਂ, ਦੇਰ ਨਾ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ