ਮੇਹਰਾਂ ਵਾਲੀਏ, ਮਾਈਏ ਰੱਖੀਂ ਚਰਨਾਂ ਦੇ ਕੋਲ ll
*ਰੱਖੀਂ ਚਰਨਾਂ ਦੇ ਕੋਲ ਰੱਖੀਂ, ਚਰਨਾਂ ਦੇ ਕੋਲ xll
ਮੇਹਰਾਂ ਵਾਲੀਏ, ਮਾਈਏ ਰੱਖੀਂ ਚਰਨਾਂ ਦੇ ਕੋਲ ll
ਮੇਰੇ ਗਲ਼ ਵਿੱਚ ਪਾ ਦੇ ਦਾਤੀਏ, ਭਗਤੀ ਵਾਲਾ ਬਾਣਾ l
ਸੌ ਸੌ ਤਰਲੇ ਪਾਵਾਂ ਮਾਂਏਂ, ਮੰਨ ਲੈ ਮੇਰਾ ਕਹਿਣਾ ll
*ਮੰਨ ਲੈ ਮੇਰਾ ਕਹਿਣਾ ਰੱਖੀਂ, ਚਰਨਾਂ ਦੇ ਕੋਲ,,,
ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,
ਜੋਤ ਬੁਝਾ ਕੇ ਆਸਾਂ ਦੀ, ਜੀਵਨ ਬੇ-ਮੂਲ ਕਰੀਂ ਨਾ l
ਮੈਨੂੰ ਆਪਣੀ ਨਜ਼ਰਾਂ ਤੋਂ, ਇੱਕ ਪਲ ਵੀ ਦੂਰ ਕਰੀਂ ਨਾ ll
*ਇੱਕ ਪਲ ਵੀ ਦੂਰ ਕਰੀਂ ਨਾ ਰੱਖੀਂ, ਚਰਨਾਂ ਦੇ ਕੋਲ,,,
ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,
ਭੁੱਲ ਵਿੱਚ ਮੈਥੋਂ ਭੁੱਲ ਜੇ ਕੋਈ, ਹੋਵੇ ਤੇ ਭੁੱਲ ਜਾਵੀਂ l
ਵੇਖ ਕੇ ਹਾਲ ਮੇਰਾ ਮੇਰੇ, ਐਬਾਂ ਵੱਲ ਨਜ਼ਰ ਨਾ ਪਾਵੀਂ ll
*ਐਬਾਂ ਵੱਲ ਨਜ਼ਰ ਨਾ ਪਾਵੀਂ ਰੱਖੀਂ, ਚਰਨਾਂ ਦੇ ਕੋਲ,,,
ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,
ਤੇਰੀ ਜੈ ਜੈਕਾਰ ਕਰਾਂ ਮੈਂ, ਤੇਰੀ ਜੋਤ ਜਗਾਵਾਂ l
ਪੈਣ ਨਾ ਦੇਵੀਂ ਮੇਰੇ ਉੱਤੇ, ਪਾਪਾਂ ਦਾ ਪਰਛਾਂਵਾਂ ll
*ਪਾਪਾਂ ਦਾ ਪਰਛਾਂਵਾਂ ਰੱਖੀ, ਚਰਨਾਂ ਦੇ ਕੋਲ,,,
ਮੇਹਰਾਂ ਵਾਲੀਏ, ਮਾਈਏ ਰੱਖੀ,,,,,,,,,,,,,,,,,,,,,
ਮਾਂਵਾਂ ਬਾਝੋਂ ਬੱਚਿਆਂ ਨੂੰ, ਕੋਈ ਨਾ ਲਾਡ ਲੜਾਵੇ l
ਕੋਈ ਨਾ ਕੋਲ ਬਿਠਾਵੇ ਉਸਨੂੰ, ਜਿਸ ਤੋਂ ਮਾਂ ਰੁੱਸ ਜਾਵੇ ll
*ਜਿਸ ਤੋਂ ਮਾਂ ਰੁੱਸ ਜਾਵੇ ਰੱਖੀਂ, ਚਰਨਾਂ ਦੇ ਕੋਲ,,,
ਮੇਹਰਾਂ ਵਾਲੀਏ, ਮਾਈਏ ਰੱਖੀਂ ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ