इक्क दर माई दा वंडन वाला

ਇੱਕ ਦਰ, ਮਾਈ ਦਾ ਵੰਡਣ ਵਾਲਾ ll
ਮੰਗਣ ਵਾਲੇ ਕਈ ਕਰੋੜ* l
*ਹੋ,,, ਬੱਚੜੇ ਆਪਣੀ ਮਾਂ ਤੋਂ ਮੰਗਦੇ,
ਦੇਵਾਂ ਦੇਵਾਂ ਹੋਰ ਹੋਰ*,,,
ਇੱਕ ਦਰ, ਮਾਈ ਦਾ ਵੰਡਣ ਵਾਲਾ l -ll

ਤੂੰ ਸਾਰੀ ਦੁਨੀਆਂ ਪਾਲ਼ੀ ਏ,
ਤੂੰ ਦੁੱਧ ਪੁੱਤ ਦੇਵਣ ਵਾਲੀ ਏ l
ਤੈਨੂੰ ਅੰਨਪੂਰਨਾ ਕਹਿੰਦੇ ਨੇ,
ਸਭ ਤੈਥੋਂ ਅੰਨ ਧੰਨ ਲੈਂਦੇ ਨੇ l
ਤੇਰੇ ਯੁਗਾਂ ਤੋਂ ਲੰਗਰ ਚੱਲਦੇ ਨੇ* l
ਜਿੱਥੇ ਭੋਜਨ ਸਭ ਨੂੰ ਮਿਲਦੇ ਨੇ* l

ਤੇਰੇ ਭਰੇ ਹੋਏ ਭੰਡਾਰ ਨੀ ਮਾਂ,
ਤੈਥੋਂ ਮੰਗਦਾ ਕੁੱਲ ਸੰਸਾਰ ਨੀ ਮਾਂ l
ਤੇਰੀ ਦਇਆ ਦਾ ਸਾਗਰ ਡੂੰਘਾ ਮਾਂ,
ਜੋ ਕਦੇ ਨਾ ਖ਼ਾਲੀ ਹੁੰਦਾ ਮਾਂ l
ਤੂੰ ਸਭ ਨੂੰ ਵੰਡਦੀ ਖੈਰਾਂ ਏ* l
ਲਾ ਦੇਂਦੀ ਲਹਿਰਾਂ ਬਹਿਰਾਂ ਏ* l
*ਹੋ,,, ਸਭ ਦੀ ਅਰਜ਼ੀ ਉੱਤੇ ਹੁੰਦਾ ,
ਤੇਰੇ ਬੂਹੇ ਤੇ ਗੌਰ ਗੌਰ*,,,
ਇੱਕ ਦਰ, ਮਾਈ ਦਾ ,,,,,,,,,,,,,,F

ਤੂੰ ਭੈਣਾਂ ਨੂੰ ਵੀਰ ਮਿਲਾਉਂਦੀ ਏ,
ਘਰ ਜਾ ਕਰ ਲਾਲ ਖ਼ਿਡਾਉਂਦੀ ਏ l
ਤੇਰੇ ਦਰ ਤੇ ਘਾਟਾ ਕੋਈ ਨਹੀਂ,
ਤੈਨੂੰ ਥੋੜ ਕਦੇ ਵੀ ਹੋਈ ਨਹੀਂ l
ਜਦੋਂ ਝੁੱਗੀ ਵਾਲਾ ਆਉਂਦਾ ਏ* l
ਮਾਂ ਵਧੀਆ ਕੋਠੀ ਚਾਹੁੰਦਾ ਏ* l

ਜਦੋਂ ਕੋਠੀਆਂ ਵਾਲੇ ਝੁੱਕਦੇ ਨੇ,
ਓਹ ਮਹਿਲ ਮੁਨਾਰੇ ਮੰਗਦੇ ਨੇ l
ਤੂੰ ਸਭ ਦੇ ਪੱਲੇ ਭਰਦੀ ਏ,
ਮਾਂ ਸਿੱਧ ਮਨੋਰਥ ਕਰਦੀ ਏ l
ਜੋ ਅੜ੍ਹ ਕੇ ਦਰ ਤੇਰੇ ਬਹਿ ਜਾਂਦੇ* l
ਓਹ ਮਨ ਚਾਹਿਆ ਫ਼ਲ ਲੈ ਜਾਂਦੇ* l
*ਹੋ,,, ਤੇਰੇ ਹੱਥਾਂ ਵਿੱਚ ਏ ਮਾਂਏਂ,
ਸਭ ਭਗਤਾਂ ਦੀ ਡੋਰ ਡੋਰ*,,,
ਇੱਕ ਦਰ, ਮਾਈ ਦਾ ,,,,,,,,,,,,,,F

ਮਾਂ ਭਾਵਨਾ ਜਿਸਦੀ ਜੈਸੀ ਏ,
ਤੇਰੀ ਰਹਿਮਤ ਉਸ ਤੇ ਵੈਸੀ ਏ l
ਤੂੰ ਖ਼ਾਲੀ ਕਿਸੇ ਨੂੰ ਮੋੜਦੀ ਨਾ,
ਆਸਾਂ ਦਾ ਕਾਸਾ ਤੋੜਦੀ ਨਾ l
ਤੂੰ ਬੜੀ ਦਿਆਲੂ ਮਹਾਂ ਮਾਈਏ* l
ਤੂੰ ਸਭ ਦੀ ਫੜ੍ਹਦੀ ਬਾਂਹ ਮਾਈਏ* l

ਜੇਹੜਾ ਸੱਚੀ ਸ਼ਰਧਾ ਦੇਂਦਾ ਏ,
ਓਹਦਾ ਵਾਲ਼ ਨਾ ਹੁੰਦਾ ਵਿੰਗਾਂ ਏ l
ਤੂੰ ਸਭਨਾਂ ਦੀ ਪੱਤ ਰੱਖਦੀ ਏ,
ਤੂੰ ਸਭਦੇ ਪਰਦੇ ਢੱਕਦੀ ਏ l
ਤੇਰੇ ਵਰਗਾ ਜੱਗ ਤੇ ਕੋਈ ਨਹੀਂ* l
ਓ ਸਾਨੂੰ ਹੋਰ ਕਿਤੇ ਵੀ ਢੋਈ ਨਹੀਂ* l
*ਹੋ,,, ਤੇਰੇ ਸਿਵਾ ਏਹ ਨਿਰਦੋਸ਼ਾਂ ਦਾ,
ਕਿਤੇ ਨਾ ਚੱਲਦਾ ਜ਼ੋਰ ਜ਼ੋਰ*,,,
ਇੱਕ ਦਰ, ਮਾਈ ਦਾ ,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (501 downloads)