तूँ आप बजावें ढोलकी

ਸੌਂਹ ਤੇਰੀ, ਮੇਰਾ ਜੀ ਕਰਦਾ,
ਤੇਰੇ ਚਰਨਾਂ, ਕੋਲ ਬਹਿ ਜਾਵਾਂ* l
ਤੂੰ ਆਪ, ਵਜਾਵੇਂ ਢੋਲਕੀ,
ਮੈਂ ਤੇਰੀਆਂ, ਭੇਂਟਾ ਗਾਵਾਂ l
ਤੇਰੇ ਸਾਹਮਣੇ, ਗਾ ਤੇਰੀ ਮਹਿਮਾ,
ਮਨ ਚਾਹਿਆ, ਫ਼ਲ ਪਾਵਾਂ* l
ਤੂੰ ਆਪ, ਵਜਾਵੇਂ ਢੋਲਕੀ,
ਮੈਂ ਤੇਰੀਆਂ, ਭੇਂਟਾ ਗਾਵਾਂ ll
ਜੈ ਜੈ ਮਾਂ, ਜੈ ਜੈ ਮਾਂ,
ਜੈ ਜੈ ਮਾਂ, ਜੈ ਜੈ ਮਾਂ ll

ਤੂੰ ਮਾਲਿਕ, ਸਾਰੀ ਸ੍ਰਿਸ਼ਟੀ ਦੀ l
ਜਦੋ ਹੱਥ ਮੇਰੇ, ਸਿਰ ਧਰ ਦਏਂਗੀ l
ਇਸ ਰਾਹ 'ਚ, ਰੁੱਲਦੇ ਕੰਕਰ ਨੂੰ l
"ਘੜੀਆਂ ਵਿੱਚ, ਹੀਰਾ ਕਰ ਦਏਂਗੀ" l
ਤੇਰੀ, ਮਸਤੀ ਦੇ ਵਿੱਚ ਮਾਈਏ* ll,,
ਮੈਂ ਆਪਣਾ ਆਪ ਭੁੱਲ ਜਾਵਾਂ,,,
ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਤੇਰੀ, ਕ੍ਰਿਪਾ ਦ੍ਰਿਸ਼ਟੀ ਨੂੰ l
ਝੁੱਕ ਝੁੱਕ ਕੇ, ਮੱਥਾ ਟੇਕਾਂਗਾ l
ਤੂੰ ਕਿੱਦਾਂ, ਜਗ ਨੂੰ ਤਾਰ ਰਹੀ l
"ਓਹ ਅੱਖੀਂ, ਨਜ਼ਾਰਾ ਵੇਖਾਂਗਾ" l
ਕਿਓਂ ਏਹ, ਦੁਨੀਆਂ ਕਹਿ ਰਹੀ ਕਿ* ll,,
ਮਾਂਵਾਂ ਠੰਡੀਆਂ ਛਾਂਵਾਂ,,,
ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਕਰਾਂ, ਗੁਜਾਰਿਸ਼ ਦਾਤੀ ਨੂੰ l
ਤੂੰ ਖ਼ਾਲੀ, ਸਵਾਲੀ ਮੋੜੀ ਨਾ l
ਕਦਮਾਂ ਤੇ, ਡਿੱਗੇ ਬੱਚਿਆਂ ਦਾ l
"ਭੁੱਲ ਕੇ ਵੀ, ਦਿਲ ਮਾਂ ਤੋੜੀ ਨਾ" l
ਸਦਾ ਹੀ, ਆਪਣੇ ਭਗਤਾ ਤੋਂ* ll,,
ਤੂੰ ਰੱਖੀ ਦੂਰ ਬਲਾਵਾਂ,,,
ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਮੈਂ ਤੇਰਾ ਹਾਂ, ਤੂੰ ਮੇਰੀ ਏ l
ਮੇਰਾ ਹਰ, ਸਾਹ ਏਹ ਕਹਿੰਦਾ ਏ l
ਮੈਨੂੰ ਹਰ ਪਾਸੇ, ਨਿਰਦੋਸ਼ ਨੀ ਮਾਂ l
"ਤੇਰਾ ਮੁੱਖੜਾ, ਦਿੱਸਦਾ ਰਹਿੰਦਾ ਏ" l
ਅੰਗ ਸੰਗ ਮੇਰੇ, ਰਹੀ ਸਦਾ* ll,,
ਮਾਂ ਮੈਂ ਤੈਥੋਂ ਚਾਹਵਾਂ,,,
ਤੂੰ ਆਪ ਵਜਾਵੇਂ ਢੋਲਕੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (551 downloads)