कम तेरे नहीं मुक़्क़ने

ਰਿਸ਼ਤੇ ਨਾਤੇ ਛੱਡਣੇ ਪੈਣੇ, ਜਦ ਸਾਹਾਂ ਰੁੱਕ ਜਾਣਾ ll,
ਕੰਮ ਤੇਰੇ ਨਹੀਂ ਮੁੱਕਣੇ, ਤੂੰ ਬੰਦਿਆਂ ਮੁੱਕ ਜਾਣਾ ll

ਮੋਹ ਮਾਇਆ ਦੀ ਉਲਝੀ ਤਾਣੀ, "ਤੈਥੋਂ ਨਾ ਸੁਲਝਾਈ ਜਾਣੀ" l
ਸੋਚ ਤੇਰੀ ਕੰਮ ਕਰਨਾ ਭੁੱਲ ਜਾਊ, "ਉਲਟੀ ਚਿੰਤਾ ਮਨ ਨੂੰ ਖਾਣੀ" ll
ਬਣਨਾ ਨਾ ਤੇਰਾ ਕਿਸੇ ਸਹਾਈ, ਸੋਚ ਸੋਚ ਸੁੱਕ ਜਾਣਾ,
ਕੰਮ ਤੇਰੇ ਨਹੀਂਓਂ ਮੁੱਕਣੇ,,,,,,,,,,,,,,,,,,,,,,

ਜਿੰਨੇ ਲੰਮੇ ਦਾਅਵੇ ਤੇਰੇ, "ਓਨੀ ਤੇਰੀ ਉਮਰ ਹੈ ਛੋਟੀ" l
ਲੱਖਾਂ ਕੀਤੇ ਜਮਾ ਜ਼ਖੀਰੇ, "ਕਿਸਮਤ ਵਿੱਚ ਤਾਂ ਦੋ ਹੀ ਰੋਟੀ"
ਆਖ਼ਿਰ ਨੂੰ ਨਾ ਪੀਵੇਂ ਪਾਣੀ, ਨਾ ਕੋਈ ਟੁੱਕ ਖਾਣਾ,
ਕੰਮ ਤੇਰੇ ਨਹੀਂਓਂ ਮੁੱਕਣੇ,,,,,,,,,,,,,,,,,,,,,,

ਨਾ ਕੋਈ ਦੀਨ ਦੁਖੀ ਦੀ ਸੇਵਾ, "ਨਾ ਕੋਈ ਸਤਸੰਗ ਸਿਮਰਨ ਕਰਿਆ" l
ਸਭ ਤੋਂ ਵੱਡਾ ਤੂੰ ਬੇ-ਭਾਗਾ, "ਨਾ ਜੱਗ ਜਿਓਂਦਾ ਨਾ ਜੱਗ ਮਰਿਆ" ll
ਦੇਵਣਹਾਰੁ ਨੂੰ ਦਿਲੋਂ ਭੁਲਾ ਕੇ, ਤੂੰ ਬੰਦਿਆ ਦੁੱਖ ਪਾਣਾ,
ਕੰਮ ਤੇਰੇ ਨਹੀਂਓਂ ਮੁੱਕਣੇ,,,,,,,,,,,,,,,,,,,,,,

ਏਹ ਦੁਨੀਆਂ ਹੈ ਆਣੀ ਜਾਣੀ, "ਦੱਸ ਕੀਹਦਾ ਹੈ ਰੈਣ ਬਸੇਰਾ" l
ਸੱਚੀ ਸੰਤਾਂ ਦੀ ਹੈ ਬਾਣੀ, "ਨਾਮ ਬਿਨਾਂ ਹੈ ਘੁੱਪ ਹਨ੍ਹੇਰਾ" ll
ਰਾਮ ਨਾਮ ਦੀ ਮਹਿਮਾ ਗਾ, ਅਣਜਾਣ ਤੂੰ ਜੇ ਸੁੱਖ ਪਾਣਾ,
ਕੰਮ ਤੇਰੇ ਨਹੀਂਓਂ ਮੁੱਕਣੇ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (580 downloads)