ना उड्डीकीं दादीए

ਅੱਜ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਿਹਰੀ ਵਿੱਚ
ਆਖਰੀ ਪੇਸ਼ੀ ਹੈ l ਸਿਪਾਹੀ ਆਏ,, ਆਵਾਜ਼ ਦਿੱਤੀ,,
ਮਾਤਾ, ਆਪਣੇ ਪੋਤਰਿਆਂ ਨੂੰ ਤਿਆਰ ਕਰਦੇ,
ਅੱਜ ਤੇਰੇ ਪੋਤਰੇ ਤੇਰੇ ਤੋਂ ਸਦਾ ਲਈ ਵਿਛੜ ਰਹੇ ਹਨ l
ਆਵਾਜ਼ ਸੁਣ ਕੇ ਜ਼ੋਰਾਵਰ ਸਿੰਘ ਨੇ ਦਾਦੀ ਨੂੰ
ਘੁੱਟ ਕੇ ਜੱਫੀ ਪਾ ਲਈ ਤੇ ਬੜੇ ਹੋਂਸਲੇ ਨਾਲ ਕਿਹਾ,

ਜ਼ੋਰਾਵਰ ਸਿੰਘ ਆਖਦਾ ਦਾਦੀਏ ਨੀ,
ਰੱਖ ਹੋਂਸਲਾ ਸਾਨੂੰ ਤਿਆਰ ਕਰਦੇ l
ਫਤਹਿ ਸਿੰਘ ਸਰਵਾਲਾ ਬਣ ਜਾਏ,
ਮੇਰੇ ਵੀਰ ਦਾ ਹਾਰ ਸ਼ਿੰਗਾਰ ਕਰਦੇ l
ਬੜੀ ਦੇਰ ਤੋਂ ਮੌਤ ਉਡੀਕਦੀ ਹੈ,
ਖਤਮ ਉਸਦਾ ਇੰਤਜ਼ਾਰ ਕਰਦੇ l
ਪਾ ਲੈ ਜੱਫੀਆਂ ਘੁੱਟ ਕੇ ਨਾਲ ਲਾ ਲੈ,
ਬੱਸ ਆਖ਼ਿਰੀ ਵਾਰ ਦਾ ਪਿਆਰ ਕਰਦੇ ll

ਨਾ ਉਡੀਕੀ ll ਦਾਦੀਏ, ਅਸੀਂ ਮੁੜ ਨਹੀਂ ਆਉਣਾ ll
ਭੁੱਲ ਜਾਵੀਂ ਹੁਣ ll ਪੋਤਿਆਂ ਨੂੰ ਲਾਡ ਲਡਾਉਣਾ ll
ਨਾ ਉਡੀਕੀਂ  ll ਦਾਦੀਏ ,,,,,,,,,,,,,,,,,,,,,,,,,,

ਚੱਲੇ ਮੌਤ ਵਿਆਹੁਣ ਨੂੰ, ਤੂੰ ਸ਼ਗੁਨ ਮਨਾ ਦੇ* ll
ਸਿਰ ਤੇ ਕਫ਼ਨ ਬੰਨ੍ਹ ਲਏ, ਹੁਣ ਕਲਗੀਆਂ ਲਾ ਦੇ l
ਵੈਰੀ ਨੇ ਹੈ ll ਆਂਦਰਾਂ ਦਾ ਸੇਹਰਾ ਲਾਉਣਾ ll
ਨਾ ਉਡੀਕੀਂ  ll ਦਾਦੀਏ ,,,,,,,,,,,,,,,,,,,,,,,

ਮੈਂ ਤਾਂ ਹਾਂ ਨੌਂ ਸਾਲ ਦਾ, ਮੇਰਾ ਵੀਰ ਨਿਆਣਾ* ll
ਮੌਤ ਵੱਡੀ ਹੈ ਏਸ ਤੋਂ, ਇਹਨੇ ਪਹਿਲੋਂ ਜਾਣਾ l
ਅੱਗੋਂ ਪਿੱਛੋਂ ll ਮੌਤ ਨੂੰ, ਅਸੀਂ ਘੇਰਾ ਪਾਉਣਾ ll
ਨਾ ਉਡੀਕੀ ll ਦਾਦੀਏ,,,,,,,,,,,,,,,,,,,,,,,,

ਕੌਣ ਖੁਆਊ ਚੂਰੀਆਂ, ਮਾਂ ਤੇਰੇ ਬਾਝੋਂ* ll
ਕਿਵੇਂ ਸੁਣਾਂਗੇ ਲੋਰੀਆਂ, ਬਿਨ ਤੇਰੇ ਸਾਜੋਂ l
ਤੂੰ ਵੀ 'ਛੇਤੀ, ਛੇਤੀ ll ਆ ਜਾਣਾ, ਨਾ ਦੇਰ ਲਗਾਉਣਾ ll
ਨਾ ਉਡੀਕੀਂ  ll ਦਾਦੀਏ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (825 downloads)