ਸੁਣ ਕਲਗ਼ੀ ਵਾਲੇ ਦਾਤਿਆ, ਮੈਂ ਹੱਥ ਬੰਨ੍ਹ ਅਰਜ਼ ਗੁਜ਼ਾਰੀ ll,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ" ll
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਏਹ ਸਿੱਖ ਸਾਰੇ ਹੀ ਤੇਰੇ ਨੇ, ਪਰ ਤੇਰੇ ਨਾਂਅ ਤੇ ਲੜ੍ਹਦੇ ਨੇ,
ਨਫ਼ਰਤ ਕਰਦੇ ਇੱਕ ਦੂਜੇ ਨੂੰ, ਏਹ ਦੁਸ਼ਮਣ ਵਾਂਗੂ ਅੜ੍ਹਦੇ ਨੇ ll
ਹੁਣ ਹੱਦ ਹੋ ਗਈ ਤੇਰੇ ਸੰਤ ਨੇ, ਤੇਰੇ ਸੰਤ ਨੂੰ ਗੋਲੀ ਮਾਰੀ,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ",,,
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਵੱਖਰੀ ਵੱਖਰੀ ਹੈ ਮਰਿਆਦਾ ਤੇ, ਵੱਖਰੇ ਵੱਖਰੇ ਡੇਰੇ,
ਮਰਿਆਦਾ ਦੇ ਨਾਂ ਤੇ ਹੋ ਗਏ, ਵੱਖੋ ਵੱਖ ਸਿੱਖ ਤੇਰੇ ll
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਤੇਰੀ ਗੱਲ ਬਿਸਾਰੀ,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ",,,
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਕੇਹੜੀ ਬਾਣੀ ਅੰਮ੍ਰਿਤ ਬਾਣੀ ਤੇ, ਕੇਹੜੀ ਅੰਮ੍ਰਿਤ ਵੇਲੇ,
ਕੇਹੜਾ ਮੰਤਰ ਮੂਲ ਮੰਤਰ ਹੈ, ਜੱਪਦਿਆਂ ਪੈਣ ਝਮੇਲੇ ll
ਉਲਝ ਗਏ ਪ੍ਰਚਾਰਕ ਤੇਰੇ, ਇੱਕ ਦੂਜੇ ਤੇ ਭਾਰੀ,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ",,,
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਮੈਂ ਗੁਰਮਤੀਆ ਓਹ ਮਨਮਤੀਆ, ਸਾਰੇ ਰੌਲਾ ਪਾਉਂਦੇ l
ਭਾਈ ਕਨ੍ਹਈਏ ਨੂੰ ਕੋਈ ਪੁੱਛੇ, ਕਲਗ਼ੀਧਰ ਕੀ ਚਾਹੁੰਦੇ ll
ਦੁਸ਼ਮਣ 'ਚੋਂ ਵੀ ਸਤਿਗੁਰੂ ਦਿੱਸਦਾ, ਜਿਸਨੇ ਗੁਰਮੱਤ ਧਾਰੀ,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ",,,
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਅਕਾਲ ਤਖ਼ਤ ਵੀ ਰਿਹਾ ਨਾ ਸਾਂਝਾ, ਉਸਤੇ ਕਬਜ਼ਾ ਹੋਇਆ,
ਆਪਣਿਆਂ ਨੇ ਕੌਮ ਡੋਬ ਤੀ, ਪੁੱਟ ਕੇ ਡੂੰਘਾ ਟੋਇਆ ll
ਅੱਧੀ ਕੌਮ ਹੈ ਬਾਗੀ ਹੋ ਗਈ, ਜੱਥੇਦਾਰ ਸਰਕਾਰੀ,
"ਕੋਈ ਆਪਣੇ ਵਰਗਾ ਭੇਜ ਦੇ, ਤੇਰੀ ਕੌਮ ਖਿੱਲਰ ਗਈ ਸਾਰੀ",,,
ਸੁਣ ਕਲਗ਼ੀ ਵਾਲਿਆ ਦਾਤਿਆ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ