ਧੁਨ- ਨਾਲੇ ਬਾਹਰੇ ਭਿੱਜ ਗਏ ਚਰਖ਼ੇ
ਸਿੱਧ ਜੋਗੀ, ਪੌਣਾਹਾਰੀ ਹੈ ਆਇਆ,,,
ਓਹ ਆਇਆ, ਮੋਰ ਤੇ ਚੜ੍ਹਕੇ,,,
*ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,,,,,
ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ ਚੜ੍ਹਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਰਹਿਮਤਾਂ ਕਰਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )
ਮਾਂ ਰਤਨੋ ਦੇ, ਘਰ ਹੈ ਆਇਆ l
ਬਾਰਾਂ ਘੜੀਆਂ ਦਾ, ਕਰਜ਼ ਚੁਕਾਇਆ ll
*ਸ਼ਿਵਾ ਦਾ, ਓਹਨੇ ਨਾਮ ਧਿਆਇਆ,
ਹੇਠ, ਗਰੂਨੇ ਬਹਿ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਜਦ ਭਗਤਾਂ ਨੇ, ਚੌਂਕੀ ਲਾਈ l
ਬਾਬੇ ਨੂੰ, ਆਵਾਜ਼ ਲਗਾਈ ll
*ਮੇਰਾ ਜੋਗੀ, ਕਰਕੇ ਜਾਊ,
ਸਭ ਤੇ, ਮੇਹਰਾਂ ਕਰਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਜਦ ਭਗਤਾਂ ਨੇ, ਫ਼ੇਰੀ ਮਾਲਾ l
ਆ ਗਿਆ ਜੋਗੀ, ਚਿਮਟੇ/ਪਊਆਂ ਵਾਲਾ ll
*ਦੋ ਜਹਾਨ ਦਾ, ਬਾਲੀ ਭਗਤੋ,
ਆ ਗਿਆ, ਪਹਿਰ ਦੇ ਤੜ੍ਹਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਬਾਬਾ, ਝੋਲੀਆਂ ਵਾਲਾ ਆਇਆ l
ਸਭ ਭਗਤਾਂ ਤੇ, ਕਰਮ ਕਮਾਇਆ ll
*ਭਰਥਰੀ ਨਾਥ ਵੀ, ਨਾਲ ਹੈ ਆਇਆ,
ਮੰਗ ਲਓ, ਝੋਲੀਆਂ ਅੱਡ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਸਿੱਧ ਜੋਗੀ ਮੇਰੇ, ਆ ਗਏ ਭਗਤੋ l
ਸਭ ਦੀਆਂ ਝੋਲੀਆਂ, ਭਰ ਗਏ ਭਗਤੋ ll
*ਸਿੱਧ ਜੋਗੀ ਦੀ, ਗ਼ੁਫ਼ਾ ਦੇ ਉੱਤੇ,
ਗਾਈਏ, ਭੇਟਾਂ ਨੱਚ-ਟੱਪ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਸਿੱਧ ਜੋਗੀ ਨਾਲ, ਪ੍ਰੀਤਾਂ ਪਾ ਲਓ l
ਓਹਦੇ ਨਾਮ ਦੀ, ਜੋਤ ਜਗਾ ਲਓ ll
*ਤਰ ਜਾਓਗੇ, ਮਨ ਚਿੱਤ ਲਾ ਕੇ,
ਨਾਮ, ਜੋਗੀ ਦਾ ਧਿਆ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਕਲਯੁੱਗ ਦਾ, ਜੋਗੀ ਅਵਤਾਰੀ l
ਸਭ ਦੇ ਜਾਂਦਾ, ਕਾਜ਼ ਸੰਵਾਰੀ ll
*ਸੁੱਤੇ ਭਾਗ, ਜਗਾਉਂਦਾ ਜੋਗੀ,
ਦਰ ਤੇ, ਆਵੇ ਜੋ ਚੱਲ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F
ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ