ਸੰਤ ਜਲ ਤੋਂ ਥਲ ਬਣਾ ਦਿੰਦੇ,
ਮੋਇਆਂ ਵਿਚ ਜਾਨਾਂ ਪਾ ਦਿੰਦੇ,
ਅਮਰ ਸਦਾ ਲਈ ਹੁੰਦੇ ਨੇ,
ਫਰਮਾਨ ਜੋ ਮੁੱਖ ਜੋ ਕਹਿ ਜਾਂਦੇ,
ਸੰਤਾਂ ਦੇ ਵਚਨ ਅਟਲ ਹੁੰਦੇ
ਰੱਬ ਨੂੰ ਵੀ ਮੰਨਣੇ ਪੈ ਜਾਂਦੇ।
ਰੱਬ ਦੀ ਕੀਤੀ ਰੱਬ ਕਰਦੈ,
ਰੱਬ ਇਹਨਾਂ ਦੀ ਨਹੀਂ ਉਲੱਧ ਸਕਦਾ,
ਵਾਹ ਜਿਥੇ ਸੰਤ ਲਕੀਰ ਦਿੰਦੇ,
ਇਕ ਸਾਹ ਨੀ ਅੱਗੇ ਵਧ ਸਕਦਾ,
ਰੱਬ ਬੰਨ੍ਹਕੇ ਪਿਆਰ ਦੇ ਬੰਧਨਾਂ ਵਿਚ,
ਜਦ ਬਿਰਤੀ ਲਾਕੇ ਬਹਿ ਜਾਂਦੇ,
ਸੰਤਾਂ ਦੇ ਵਚਨ ਅਟਲ ਹੁੰਦੇ
ਰੱਬ ਨੂੰ ਵੀ ਮੰਨਣੇ ਪੈ ਜਾਂਦੇ।
ਇਹ ਮਿਹਰਬਾਨ ਜਦ ਹੁੰਦੇ ਨੇ,
ਰਹਿਮਤ ਦਾ ਮੀਂਹ ਬਰਸੋਂਦੇ ਨੇ,
ਭਰ ਦਿੰਦੇ ਖਾਲੀ ਝੋਲੀਆਂ ਨੂੰ ,
ਕੱਖਾਂ ਤੋਂ ਲੱਖ ਬਣਾਉਂਦੇ ਨੇ,
ਸੁਣ ਸੁਣ ਕੇ ਬਾਣੀ ਸੰਤਾ ਦੀ,
ਸਿਰੋ ਭਾਰ ਪਾਪਾਂ ਦੇ ਲਹਿ ਜਾਂਦੇ,
ਸੰਤਾਂ ਦੇ ਵਚਨ ਅਟਲ ਹੁੰਦੇ
ਰੱਬ ਨੂੰ ਵੀ ਮੰਨਣੇ ਪੈ ਜਾਂਦੇ।
ਏਥੇ ਬੋਰੇ ਵਾਲੇ ਬਾਬੂ ਰਾਮ ਮੋਨੀ ਜੀ,
ਵਰਗੇ ਹੋਰ ਨਾ ਜੰਮਣੇ ਨੇ,
ਬਸ ਯਾਦ ਦਿਲਾਂ ਵਿੱਚ ਰਹਿ ਜਾਣੀਂ,
ਇਤਿਹਾਸ ਲੋਕਾਂ ਨੇ ਦੱਸਣੇ ਨੇ,
ਇਹ ਆਖ਼ਿਰੀ ਵੇਲੇ ਭਗਤਾਂ ਨੂੰ,
ਭਵ ਸਾਗਰ ਪਾਰ ਕਰਾ ਜਾਂਦੇ,
ਸੰਤਾਂ ਦੇ ਵਚਨ ਅਟਲ ਹੁੰਦੇ
ਰੱਬ ਨੂੰ ਵੀ ਮੰਨਣੇ ਪੈ ਜਾਂਦੇ।