ਆ,,ਜਾ,, ਮਾਂ, ਤੈਨੂੰ ਅੱਖੀਆਂ ਉਡੀਕਦੀਆਂ ll
ਮਾਂ, ਵਿੱਚ ਗੁਫਾ ਦੇ ਵੜ੍ਹ ਕੇ, ''ਭਗਤਾਂ / ਸੰਗਤਾਂ ਨੇ ਵਾਜ਼ਾਂ ਮਾਰੀਆਂ'' ll
^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਭਗਤਾਂ ਵਿੱਚ ਗੁਫ਼ਾ ਦੇ ਵੜ ਕੇ,
ਹੱਥ ਵਿੱਚ, ਢੋਲਕ ਚਿਮਟਾ ਫੜ੍ਹ ਕੇ,
ਨਾਲੇ, ਢੋਲ ਨਗਾੜੇ ਖੜ੍ਹਕੇ, ਵਾਜ਼ਾਂ ਮਾਰੀਆਂ,,,
''ਭਗਤਾਂ ਨੇ ਵਾਜ਼ਾਂ ਮਾਰੀਆਂ'' ll
ਮਾਂ, ਮੇਹਰ ਨਜ਼ਰ ਦੀ ਕਰਦੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਸਭ ਦੀ ਝੋਲੀ ਭਰ ਦੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਉੱਚਿਆਂ ਉੱਚਿਆਂ, ਵਿੱਚ ਪਹਾੜਾਂ, "ਬੈਠੀ ਲਾ ਕੇ ਡੇਰਾ" l
ਕਦੇ ਕਦੇ ਤਾਂ, ਭਗਤਾਂ ਦੇ ਵੀ, "ਲਾ ਦੇ ਦਾਤੀ ਫ਼ੇਰਾ" ll,,
ਬੈਠੇ, ਆਸ ਲਗਾਏ,,, ਜੈ ਹੋ l
ਤੇਰੀ, ਜੋਤ ਜਗਾਏ,,, ਜੈ ਹੋ l
ਪਾ ਕੇ, ਲਾਲ ਸੂਹਾ,,, ਜੈ ਹੋ l
ਬਾਂਹਵਾਂ, ਦੇ ਵਿੱਚ ਚੂੜਾ,,, ਜੈ ਹੋ l
^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਬੂਹੇ ਵੇ ਮੰਦਿਰਾਂ ਦੇ ਖੋਲ੍ਹ,
ਆਏ, ਬੱਚੜੇ ਤੇਰੇ ਕੋਲ,
ਐਵੇਂ, ਨਾ ਤੂੰ ਸਾਨੂੰ ਰੋਲ਼, ਵਾਜ਼ਾਂ ਮਾਰੀਆਂ,,,
''ਭਗਤਾਂ ਨੇ ਵਾਜ਼ਾਂ ਮਾਰੀਆਂ'' ll
ਮਾਂ, ਆਜਾ ਸ਼ੇਰ ਤੇ ਚੜ੍ਹ ਕੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਤੂੰ ਚਾਹੇ ਤਾਂ, ਉੱਜੜੇ ਵਣ ਵਿੱਚ, "ਕੋਇਲ ਗੀਤ ਸੁਣਾਵੇ" l
ਵਿੱਚ ਜੰਗਲ ਦੇ, ਮੰਗਲ ਹੋ ਜਾਏ, "ਨਾਮ ਤੇਰਾ ਜੋ ਧਿਆਵੇ" ll,,
ਦਿਨ, ਖੁਸ਼ੀਆਂ ਦਾ ਆਇਆ,,, ਜੈ ਹੋ l
ਮਾਂ ਨੇ, ਆਪ ਬੁਲਾਇਆ,,, ਜੈ ਹੋ l
ਵਿਗੜੇ, ਕਾਜ਼ ਸੰਵਾਰੇ,,, ਜੈ ਹੋ l
ਭਵ, ਸਾਗਰ 'ਚੋਂ ਤਾਰੇ,,, ਜੈ ਹੋ l
^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਮਨ ਮੰਦਿਰ ਦੇ ਵਿੱਚ ਭਵਾਨੀ,
ਆ ਕੇ, ਵਾਸ ਕਰੋ ਮਹਾਂਰਾਣੀ,
ਕਰ ਦੇ, ਗਿਆਨ ਦੀ ਜੋਤ ਨੂਰਾਨੀ, ਵਾਜ਼ਾਂ ਮਾਰੀਆਂ,,,
''ਭਗਤਾਂ ਨੇ ਵਾਜ਼ਾਂ ਮਾਰੀਆਂ'' ll
ਮਾਂ, ਉੱਠ ਕੇ ਤੜਕੇ ਤੜਕੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, ''ਸੰਗਤਾਂ ਨੇ ਵਾਜ਼ਾਂ ਮਾਰੀਆਂ'' l
ਸ਼ੇਰ ਸਵਾਰੀ, ਅੰਬੇ ਮਈਆ, "ਰਹਿਮਤ ਪਈ ਬਰਸਾਵੇ" l
ਮਾਂ ਤੇਰੇ, ਚਰਨਾਂ ਦਾ ਅੰਮ੍ਰਿਤ, "ਸਭ ਦੇ ਕਸ਼ਟ ਮਿਟਾਵੇ" ll,,
ਜੋ ਵੀ, ਦਰ ਤੇ ਆਵੇ,,, ਜੈ ਹੋ l
ਝੋਲੀ, ਭਰ ਲੈ ਜਾਵੇ,,, ਜੈ ਹੋ l
ਤੇਰੇ, ਹੀ ਗੁਣ ਗਾਵੇ,,, ਜੈ ਹੋ l
ਤੈਥੋਂ, ਸਦਕੇ ਜਾਵੇ,,, ਜੈ ਹੋ l
^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਜਦੋਂ ਕੋਈ ਨਾ ਰਿਹਾ ਸਹਾਰਾ,
ਦਰ ਤੇ, ਆਇਆ ਸਿਕੰਦਰ ਬੇਚਾਰਾ,
ਆ ਕੇ, ਮੱਲ੍ਹਿਆ ਤੇਰਾ ਦਵਾਰਾ, ਵਾਜ਼ਾਂ ਮਾਰੀਆਂ,,,
''ਭਗਤਾਂ ਨੇ ਵਾਜ਼ਾਂ ਮਾਰੀਆਂ'' ll
ਮਾਂ, ਹੱਥ ਵਿੱਚ ਝੰਡੀਆਂ ਫੜ੍ਹ ਕੇ, ''ਸੰਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਮੇਹਰ ਨਜ਼ਰ ਦੀ ਕਰਦੇ, ''ਸੰਗਤਾਂ ਨੇ ਵਾਜ਼ਾਂ ਮਾਰੀਆਂ'' l
ਮਾਂ, ਹੱਥ ਵਿੱਚ ਚਿਮਟਾ ਫੜ੍ਹ ਕੇ, ''ਭਗਤਾਂ ਨੇ ਵਾਜ਼ਾਂ ਮਾਰੀਆਂ'' l
ਓ ਜ਼ੋਰ ਸੇ ਬੋਲੋ,,, ਜੈ ਜੈ ਮਾਂ,,,,,,,,,,,
ਪ੍ਰੇਮ ਸੇ ਬੋਲੋ,,, ਜੈ ਜੈ ਮਾਂ,,,,,,,,,,,ਧੁਨ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ