श्याम मेरे बंसी वालेया

ਸ਼ਾਮ ਮੇਰੇ ਬੰਸੀ ਵਾਲਿਆ ll, ਜ਼ਰਾ ਬੰਸੀ ਦੀ ਤਾਂਨ੍ਹ ਸੁਣਾ l
ਵੇ ਨਾ ਜਾਈਂ ਰੁੱਸ ਕੇ, ਸਾਡਾ ਦਿਲ ਜਾਂਦਾ ਏ ਘਬਰਾ ll

ਰਾਧਾ ਵੇਹੜੇ ਜਾਂਦੇ ਹੋ ਤੇ, ਭੁੰਜੇ ਆਸਣ ਲਾਉਂਦੇ ਹੋ l
ਵੇ ਮੇਰੇ ਵੇਹੜੇ ਆ ਸ਼ਿਆਮਾ ll, ਮੈਂ ਦੇਵਾਂ ਤੈਨੂੰ ਪਲੰਘ ਡਹਾ,,,
ਸ਼ਾਮ ਮੇਰੇ ਬੰਸੀ ਵਾਲਿਆ ll, ਜ਼ਰਾ ਬੰਸੀ,,,,,,,,,,,,,,,,

ਰਾਧਾ ਵੇਹੜੇ ਜਾਂਦੇ ਹੋ ਤੇ, ਨੰਗੇ ਪੈਰੀਂ ਘੁੰਮਦੇ ਹੋ l
ਵੇ ਮੇਰੇ ਵੇਹੜੇ ਆ ਸ਼ਿਆਮਾ ll, ਮੈਂ ਦੇਵਾਂ ਤੈਨੂੰ ਪਊਏ ਬਣਾ,,,
ਸ਼ਾਮ ਮੇਰੇ ਬੰਸੀ ਵਾਲਿਆ ll, ਜ਼ਰਾ ਬੰਸੀ,,,,,,,,,,,,,,,,

ਰਾਧਾ ਵੇਹੜੇ ਜਾਂਦੇ ਹੋ ਤੇ, ਭੁੱਖੇ-ਭੁੱਖੇ ਫਿਰਦੇ ਹੋ l
ਵੇ ਮੇਰੇ ਵੇਹੜੇ ਆ ਸ਼ਿਆਮਾ ll, ਮੈਂ ਦੇਵਾਂ ਤੈਨੂੰ ਪੂਰੀ ਤੇ ਕੜ੍ਹਾਹ,,,
ਸ਼ਾਮ ਮੇਰੇ ਬੰਸੀ ਵਾਲਿਆ ll, ਜ਼ਰਾ ਬੰਸੀ,,,,,,,,,,,,,,,,

ਰਾਧਾ ਵੇਹੜੇ ਜਾਂਦੇ ਹੋ ਤੇ, ਨੰਗੇ ਸਿਰ ਫ਼ਿਰਦੇ ਹੋ l
ਵੇ ਮੇਰੇ ਵੇਹੜੇ ਆ ਸ਼ਿਆਮਾ ll, ਮੈਂ ਦੇਵਾਂ  ਤੈਨੂੰ ਮੁੱਕਟ ਬਣਾ,,,
ਸ਼ਾਮ ਮੇਰੇ ਬੰਸੀ ਵਾਲਿਆ ll, ਜ਼ਰਾ ਬੰਸੀ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (409 downloads)