लखां तारे तूँ मैनु क्यों ना तारिया

ਲੱਖਾਂ ਤਾਰੇ ਤੂੰ, ਮੈਨੂੰ ਕਿਓਂ ਨਾ ਤਾਰਿਆ ll,
*ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ ll

ਜਦੋਂ ਮੇਰੀ, ਤਕਦੀਰ ਬਣਾਈ ਸੀ* l
ਤੇਰੀ ਕਲਮ 'ਚੋਂ, ਮੁੱਕ ਗਈ ਸਿਆਹੀ ਸੀ ll
ਮੇਰੀ ਵਾਰੀ ਤੂੰ ਕਿਓਂ, ਮੁੱਖੜਾ ਛੁਪਾ ਲਿਆ ll,
*ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,
ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,

ਤੇਰੇ ਤੋਂ ਛੁਪੀਆਂ ਨੀ, ਮੇਰੀਆਂ ਹਕੀਕਤਾਂ * l
ਹੁਣ ਹਲ਼ ਕਰ ਤੂੰ, ਮੇਰੀਆਂ ਮੁਸੀਬਤਾਂ ll  
ਦਾਤੀ ਤੈਨੂੰ ਮੈਂ, ਆਪਣਾ ਬਣਾ ਲਿਆ ll,
*ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,
ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,

ਦਾਤੀ ਮੇਰੀਆਂ, ਮੁਸੀਬਤਾਂ ਨੂੰ ਹਲ਼ ਕਰ* l
ਤੇਰੀ ਮਰਜ਼ੀ ਹੈ, ਅੱਜ ਭਾਵੇਂ ਕੱਲ ਕਰ ll
ਤੇਰੇ ਦਰ ਉੱਤੇ, ਡੇਰਾ ਮੈਂ ਲਗਾ ਲਿਆ ll,
*ਦੱਸ ਦਾਤੀਏ ਮੈਂ, ਤੇਰਾ ਕੀ ਵਿਗਾੜਿਆ,,,
ਲੱਖਾਂ ਤਾਰੇ ਤੂੰ, ਮੈਨੂੰ ਕਿਓਂ,,,,,,,,,,,,,,,,,  

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (398 downloads)