रतनो कत्तदी चरख़ा ओह रात तकदी जोगी दा
हर पुनी पावे प्यार दी
तंद हर इक कतदी जोगी दा
रतनो कत्तदी चरख़ा ओह रात तकदी जोगी दा
ओह जोगी लई नित है जांदी लस्सी रोटी लै के
मुह च बुरकिया पाउंदी रतनो धुनें दे कोल बेह के
जद धुनें ते लावे समाधि
मुख वेख न रजदी जोगी दा
रतनो कत्तदी चरख़ा ओह रात तकदी जोगी दा
तंद पावे जदों तक लै ओहनू रवे होश न कोई
आपने पूत दे प्यार च रतनो वेखो कमली होई
चरखे दी हर खुक नाल
नाम मुड मुड रटदी जोगी दा
रतनो कत्तदी चरख़ा ओह रात तकदी जोगी दा
चरखे दे हर गेडे रतनो पूत लई कर दुआवा
शाम वेले खड़ी बूहे दे विच पूत दिया वेखे राहवा
जानो वध बलिहार ओह विरका
खयाल है रखदी जोगी दा
रतनो कत्तदी चरख़ा ओह रात तकदी जोगी दा
ਰਤਨੋ, ਕੱਤਦੀ ਚਰਖ਼ਾ, ਓਹ ਰਾਹ, ਤੱਕਦੀ ਜੋਗੀ ਦਾ ll
*ਹਰ ਪੂਣੀ, ਪਾਵੇ ਪਿਆਰ ਦੀ,,, ll,
ਤੰਦ 'ਹਰ ਇੱਕ ਕੱਤਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll
ਓਹ ਜੋਗੀ ਲਈ, ਨਿੱਤ ਹੈ ਜਾਂਦੀ, "ਲੱਸੀ ਰੋਟੀ ਲੈ ਕੇ" l
ਮੂੰਹ 'ਚ ਬੁਰਕੀਆਂ, ਪਾਉਂਦੀ ਰਤਨੋ, "ਧੂਣੇ ਦੇ ਕੋਲ ਬਹਿਕੇ" ll
*ਜਦ ਧੂਣੇ ਤੇ, ਲਾਵੇ ਸਮਾਧੀ,,, ll,
ਮੁੱਖ 'ਵੇਖ ਨਾ ਰੱਜਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll
ਤੰਦ ਪਾਵੇ ਜਦੋਂ, ਤੱਕ ਲੈ ਓਹਨੂੰ, "ਰਵ੍ਹੇ ਹੋਸ਼ ਨਾ ਕੋਈ" l
ਆਪਣੇ ਪੁੱਤ ਦੇ, ਪਿਆਰ 'ਚ ਰਤਨੋ, "ਵੇਖੋ ਕਮਲੀ ਹੋਈ" ll
*ਚਰਖ਼ੇ ਦੀ ਹਰ, ਘੂਕ ਨਾਲ,,, ll,
ਨਾਂਅ 'ਮੁੜ ਮੁੜ ਰੱਟਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll
ਚਰਖ਼ੇ ਦੇ ਹਰ, ਗੇੜੇ ਰਤਨੋ, "ਪੁੱਤ ਲਈ ਕਰੇ ਦੁਆਵਾਂ" l
ਸ਼ਾਮ ਵੇਲੇ ਖੜੀ, ਬੂਹੇ ਦੇ ਵਿੱਚ, "ਪੁੱਤ ਦੀਆਂ ਵੇਖੇ ਰਾਹਵਾਂ" ll
*ਜਾਨੋਂ ਵੱਧ, ਬਲਿਹਾਰ ਓ ਵਿਰਕਾਂ,,, ll,
ਖ਼ਿਆਲ 'ਹੈ ਰੱਖਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ