ਨਾਮ ਦੇ ਦੀਵਾਨੇ

ਨਾਮ ਦੇ ਦੀਵਾਨੇ
============
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
*ਦੇ ਦੇ ਦਰਸ਼ਨ, ਤਰਸ਼ਨ ਅੱਖੀਆਂ ll, ਹੋ ਗਏ* ਬੜੇ ਜ਼ਮਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
^
ਮਾਰਦੇ, ਅਵਾਜ਼ਾਂ ਤੇਰੀ, ਗੁਫ਼ਾ ਮੋਹਰੇ ਆ ਕੇ l
ਮੰਨ ਲੈ, ਅਰਜ਼ ਤੂੰ, ਦੀਦਾਰ ਦੇ ਦੇ ਆ ਕੇ ll
*ਦੀਦ ਹੈ ਸਾਡੀ, ਤੈਨੂੰ ਤੱਕਣਾ ll, ਮੰਗ ਲਏ* ਕੇਹੜੇ ਖਜ਼ਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll

ਬੜੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਤਾਰੇ l
ਆਜਾ, ਆਜਾ ਜੋਗੀਆ, ਤੈਨੂੰ ਸੰਗਤ ਵਾਜ਼ਾਂ ਮਾਰੇ ll
^
ਸੋਹਣੇ ਸੋਹਣੇ, ਝੰਡੇ ਤੇਰੇ, ਭਗਤਾਂ ਬਣਾਏ ਨੇ l
ਭੋਗ ਤੈਨੂੰ,  ਲਾਉਣਾ ਨਾਲ, ਰੋਟ ਲੈ ਕੇ ਆਏ ਨੇ ll
*ਤੇਰੇ ਨਾਮ ਦੀ, ਮਸਤੀ ਦੇ ਵਿੱਚ ll, ਨੱਚਦੇ* ਨੇ ਮਸਤਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
^
ਬੜਾ ਸਾਨੂੰ, ਮਾਣ ਅਸੀਂ, ਮਾਣ ਨਾਲ ਕਹਿੰਦੇ ਆਂ l
ਸਾਡਾ ਏ ਤੂੰ, ਸਾਡਾ ਅਸੀਂ, ਸ਼ਾਨ ਨਾਲ ਕਹਿੰਦੇ ਆਂ ll
ਮਾਹੀ ਲਿੱਖਦਾ, ਸਿਫ਼ਤਾਂ ਤੇਰੀਆਂ ll, ਵਿੱਕੀ ਛੇੜੇ ਤਰਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (47 downloads)