ਜੋਗੀ ਤੁਰ ਚੱਲੇ

ਜੋਗੀ ਤੁਰ ਚੱਲੇ
===========
ਕੋਠੇ ਬੋਲਣ ਘੁੱਗੀਆਂ, ਬਨੇਰੇ ਬੋਲੇ, ਕਾਂ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ ll

ਬਾਰਾਂ, ਸਾਲਾਂ ਦਾ ਸੀ ਮਾਂਏਂ, ਘਰ ਤੇਰੇ ਆ ਗਿਆ ll
ਚਾਰ ਚਾਰ, ਗਊਆਂ ਤੇਰਾ, ਜੀਵਨ ਬਣਾ ਗਿਆ ll
ਬੈਠੇ, ਬੋਹੜਾਂ ਵਾਲੀ, ਠੰਡੀ ਠੰਡੀ, ਛਾਂ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ l

ਲੋਕਾਂ ਆਖੇ, ਲੱਗ ਕੇ ਤੂੰ, ਮੇਹਣਾ ਸਾਨੂੰ ਮਾਰਿਆ ll
ਮੇਹਣਾ ਮਾਰ, ਫੱਕਰਾਂ ਦਾ, ਦਿਲ ਮਾਂਏਂ ਸਾੜ੍ਹਿਆਂ ll
ਅਸੀਂ, ਕਰ ਲਿਆ, ਤੇਰੇ ਨਾਲ, ਹਿਸਾਬ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ l

ਜੂਨਾਂ ਗੜ੍ਹੋਂ, ਚੱਲ ਕੇ, ਤਲਾਈਆਂ ਵਿੱਚ ਆਇਆ ਮੈਂ ll
ਭੁੱਖਾ ਰਹਿ ਕੇ, ਬਾਰਾਂ ਸਾਲ, ਗਊਆਂ ਨੂੰ ਚਰਾਇਆ ਮੈਂ ll
ਤੂੰ ਮੇਹਣੇ ਦਿੱਤੇ, ਰੋਟੀਆਂ ਦੇ, ਲਾ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ l

ਸਾਂਭ ਮਾਂਏਂ, ਆਪਣੀਆਂ, ਲੱਸੀਆਂ ਤੇ ਰੋਟੀਆਂ ll
ਗੱਲਾਂ ਤੂੰ, ਕੀਤੀਆਂ ਨੀ, ਸਾਡੇ ਨਾਲ ਖੋਟੀਆਂ ll
ਅਸੀਂ, ਦਿੱਤਾ ਤੇਰਾ, ਕਰਜ਼ਾ ਉਤਾਰ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ l

ਅੱਜ, ਪਤਾ ਲੱਗਾ, ਹੁੰਦਾ ਜੱਗ ਤੇ ਵਿਹਾਰ ਕੀ ll
ਧਰਮ ਦੇ, ਪੁੱਤਾਂ ਨਾਲ, ਕਰਦਾ ਕੋਈ ਪਿਆਰ ਨਹੀਂ ll
ਗਊਆਂ ਹੁਣ, ਆਪੇ ਤੂੰ, ਚਰਾ ਰਤਨੋ,
ਜੋਗੀ, ਤੁਰ ਚੱਲੇ,,,ਜੈ ਹੋ ll,
ਜੰਗਲਾਂ ਦੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਜੋਗੀ, ਤੁਰ ਚੱਲੇ,
ਗ਼ੁਫ਼ਾ ਵਾਲੇ, ਰਾਹ ਰਤਨੋ, ਜੋਗੀ ਤੁਰ ਚੱਲੇ l
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (254 downloads)