ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ ll
ਆਸ ਮੇਰੀ ਜੇ, ਇੱਕ ਤੂੰ ਪੁਗਾਏਂ,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ l
ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,,,,,,,,,,,,,,
ਦੌਲਤਾਂ ਤੇ ਸ਼ੌਹਰਤਾਂ ਦਾ, "ਰਵ੍ਹੇ ਮੈਨੂੰ ਲੋਭ ਨਾ" l
ਲਾਲਚਾਂ ਦਾ ਸਾਗਰ ਵੀ, "ਸਕੇ ਮੈਨੂੰ ਡੋਬ ਨਾ" ll
ਇਸ ਕਾਬਿਲ ਜੇ, ਮੈਨੂੰ ਤੂੰ ਬਣਾਏ ll,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ,,,
ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,,,,,,,,,,,,,,
ਛੱਡ ਕੇ ਜਹਾਨ ਸਾਰਾ, "ਤੈਨੂੰ ਹੀ ਮੈਂ ਮੰਗ ਲਾਂ" l
ਰੋਮ ਰੋਮ ਆਪਣਾ ਮੈਂ, "ਰੰਗ ਤੇਰੇ ਰੰਗ ਲਾਂ" ll
ਓ ਐਸੀ ਕਿਰਪਾ ਜੇ, ਤੂੰ ਬਰਸਾਏਂ ll,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ,,,
ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,,,,,,,,,,,,,,
ਬੱਚੜੇ ਨਿਮਾਣੇ ਦਾ, "ਰੱਖ ਲਈਂ ਤੂੰ ਮਾਣ ਮਾਂ" l
ਮੰਗਣਾ ਨੀ ਬਹੁਤਾ ਦੇ ਦੇ, "ਇੱਕ ਵਰਦਾਨ ਮਾਂ" ll
ਮਾਣ ਮੇਰਾ ਜੇ, ਅੱਜ ਤੂੰ ਵਧਾਏਂ ll,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ,,,
ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,,,,,,,,,,,,,,
ਕਰ ਮਾਂ ਖ਼ਿਆਲ ਦਿਲ, "ਕਮਲ ਦਾ ਤੋੜੀ ਨਾ" l
ਆਖਦਾ ਏ ਸਾਗਰ ਤੈਨੂੰ, "ਆਖਾ ਮੇਰਾ ਮੋੜੀ ਨਾ" ll
ਗੱਲ ਮੇਰੀ ਜੇ, ਮੰਨ ਮਾਂ ਤੂੰ ਜਾਏਂ ll,
ਮੈਂ ਤੇਰੇ ਕੋਲੋਂ, ਤੈਨੂੰ ਮੰਗ ਲਾਂ,,,
ਵਰ ਦੇਵੇਂ ਜੇ, ਇੱਕ ਮੈਨੂੰ ਮਾਂਏਂ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ