ਅੱਖਾਂ, ਰੋਂਦੀਆਂ ਦਾ ਮਾਂਏਂ ਨੀ, ਕਸੂਰ ਦੱਸ ਦੇ ll
ਕਾਹਨੂੰ, ਰਹਿੰਦੀਆਂ ਨੇ ਐਨਾਂ, *ਮਜ਼ਬੂਰ ਦੱਸ ਦੇ ll,
ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,
ਯਾਦ ਤੇਰੀ ਵਿੱਚ, ਜਾਗ ਜਾਗ ਕੇ, "ਕਰ ਦੀਆਂ ਕਾਲੀਆਂ ਰਾਤਾਂ" l
ਤੇਰੀ ਉਡੀਕਾਂ, ਤੇਰਾ ਵਿਛੋੜਾ, "ਮਿਲੀਆਂ ਏਹ ਸੌਗਾਤਾਂ" ll
ਕਦੇ, ਵੇਹਲੀ ਹੋ ਕੇ ਮੈਨੂੰ ਤੂੰ, *ਜ਼ਰੂਰ ਦੱਸ ਦੇ ll,,,
ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,
ਤੇਰੇ ਵਗ਼ੈਰ, ਦਿੱਸਦਾ ਏ ਮਾਂ, "ਸਾਰੇ ਜੱਗ 'ਚ ਹਨ੍ਹੇਰਾ" l
ਵੇਖਣਾ ਏ ਮਾਂ, ਕਦ ਆਵੇਗਾ, "ਸੁੱਖਾਂ ਦਾ ਏਹ ਸਵੇਰਾ" ll
ਕਦੋ, ਆਉਣਾ ਏਹਨਾਂ ਅੱਖੀਆਂ ਦਾ, *ਨੂਰ ਦੱਸ ਦੇ ll,,,
ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,
ਐਨਾਂ ਰੋਵਾਂ, ਨੈਣਾਂ ਨੇ ਵੀ, "ਕਰਨੇ ਦਰਸ਼ਨ ਤੇਰੇ" l
ਵੇਖ ਕੇ ਤੇਰੀ, ਸੂਰਤ ਪਿਆਰੀ, "ਜਾਊਂ ਬਲਿਹਾਰੀ ਤੇਰੇ" ll
ਪੰਕਜ, ਨੂੰ ਕੀ ਹੁਕਮ ਏ, *ਹਜ਼ੂਰ ਦੱਸ ਦੇ ll,,,
ਅੱਖਾਂ, ਰੋਂਦੀਆਂ ਦਾ ਮਾਂਏਂ ਨੀ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ