हे चिंतापूर्णी माँ तू कष्ट हरे सब दे

हे चिंतापूर्णी माँ, तू कष्ट हरे सब दे,
तेरी सिफत करन लई माँ, सानू शब्द नहिओ लबदे,
हे चिंतापूर्णी माँ.....

तेरे शाही लंगरा चो टिड दुनिया दा भरदा ए,
तेरे दर ते आके माँ डुबेया भी तरदा ए,
तू चाहवे ता दुखिया घर ढोल खुशियां दे बजदे,
हे चिंतापूर्णी माँ.....

तेरी अध्बुद्ध शक्ति ए, तू कुझ भी कर सकदी,
बुझ गए चिरागा च माँ रोशनी भर सकदी,
ताहियो देवते सारे तेरा नाम सदा जपदे,
हे चिंतापूर्णी माँ......

कखा दिया कुलियाँ नु तू महल बना सकदी,
सुक्क गए दरख्ता नु फल मीठे ला सकदी,
तेरे हर जग़ह ताहियो जैकारे ने लगदे,
हे चिंतापूर्णी माँ....


ਹੇ ਚਿੰਤਾਪੁਰਨੀ ਮਾਂ, ਤੂੰ ਕਸ਼ਟ ਹਰੇ ਸਭ ਦੇ ll
ਤੇਰੀ ਸਿਫ਼ਤ ਕਰਨ ਲਈ ਮਾਂ* ll, ਸਾਨੂੰ ਸ਼ਬਦ ਨਹੀਂ ਲੱਭਦੇ,,,  
ਹੇ ਚਿੰਤਾਪੁਰਨੀ ਮਾਂ,,,,,,,,,,,,,,,,,,,,,,,,

ਤੇਰੇ ਸ਼ਾਹੀ ਲੰਗਰਾਂ 'ਚੋਂ, ਢਿੱਡ ਦੁਨੀਆਂ ਦਾ ਭਰਦਾ ਏ* l
ਤੇਰੇ ਦਰ ਤੇ ਆ ਕੇ ਮਾਂ, ਡੁੱਬਿਆ ਵੀ ਤਰਦਾ ਏ ll
ਤੂੰ ਚਾਹਵੇਂ ਤਾਂ ਦੁਖੀਆਂ ਘਰ ll, ਢੋਲ ਖੁਸ਼ੀਆਂ ਦੇ ਵੱਜਦੇ,,,
ਹੇ ਚਿੰਤਾਪੁਰਨੀ ਮਾਂ,,,,,,,,,,,,,,,,,,,,,,,,F

ਤੇਰੀ ਅਦਭੁਤ ਸ਼ਕਤੀ ਏ, ਤੂੰ ਕੁਝ ਵੀ ਕਰ ਸਕਦੀ* l
ਬੁੱਝ ਗਏ ਚਿਰਾਗਾਂ 'ਚ, ਮਾਂ ਰੋਸ਼ਨੀ ਭਰ ਸਕਦੀ ll
ਤਾਂਹੀਓਂ ਦੇਵਤੇ ਸਾਰੇ ll, ਤੇਰਾ ਨਾਮ ਸਦਾ ਜੱਪਦੇ,,,
ਹੇ ਚਿੰਤਾਪੁਰਨੀ ਮਾਂ,,,,,,,,,,,,,,,,,,,,,,,,F

ਕੱਖਾਂ ਦੀਆਂ ਕੁੱਲੀਆਂ ਨੂੰ, ਤੂੰ ਮਹਿਲ ਬਣਾ ਸਕਦੀ* l
ਸੁੱਕ ਗਏ ਦਰਖ਼ਤਾਂ ਨੂੰ, ਫ਼ੱਲ ਮਿੱਠੇ ਲਾ ਸਕਦੀ ll
ਤੇਰੇ ਹਰ ਜਗ੍ਹਾ ਤਾਂਹੀਓਂ ll, ਜੈਕਾਰੇ ਨੇ ਲੱਗਦੇ,,,
ਹੇ ਚਿੰਤਾਪੁਰਨੀ ਮਾਂ,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (402 downloads)