किथे चला जोगिया

बोहड़ा थल्ले खड़ के तरले पाउंदी रत्नो माँ,
वे तू किथे चला जोगिया, छड्ड के बोहड़ा दी ठंडी छा।

इक दिन बाबे बोहड़ा थल्ले ला लई आप समाधी,
खेती चर लई गऊआं ने फिर, किती बहुत बरबादी,
रत्नो ताई गाला पईया, मार तोड़ होई डाडी,
गऊआं बड़सर थाने अंदर दितिया बंद करा,
वे तू किथे चला जोगिया, छड्ड के बोहड़ा दी ठंडी छा।

इक दिन बाबे बोहड़ दे थल्ले धुना अपना लाया,
पूरी मंडली लै गौरख ने, जोगी नू फ़रमाया,
दूध पीला दे बच्चिया सानू भूख ने बड़ा सताया,
मार के थापी बाबा जी ने चो लई ओसर गां,
वे तू किथे चला जोगिया, छड्ड के बोहड़ा दी ठंडी छा।

इक दिन जोगी छड्ड बोहड़ा नू आये गरुणा झाड़ी,
खड़ी खलोती रह गयी रत्नो, रोंदी कर्मा वाली,
तेरे जान दा सोग मनाया, गऊआं ने अत भारी,
सिखरो पत्ते झड़ बोहड़ा दी, विरली हो जाऊ छा,
वे तू किथे चला जोगिया, छड्ड के बोहड़ा दी ठंडी छा।

हथ जोड़ के तरले पावा, मिनत करा मैं तेरी,
तेरे नाल ही विच तलाईया, दुनिया वसदी मेरी,
कलरे वाला मीर आखदा, किती मिनत बथेरी,
मार उडारी गुफा दे अंदर लई समाधी ला,
वे तू किथे चला जोगिया, छड्ड के बोहड़ा दी ठंडी छा।

ਬੋਹੜਾਂ ਥੱਲੇ, ਖੜ ਕੇ ਤਰਲੇ, ਪਾਉਂਦੀ ਰਤਨੋ ਮਾਂ ll
ਵੇ ਤੂੰ, ਕਿੱਥੇ ਚੱਲਾ ਜੋਗੀਆ, ਛੱਡ ਕੇ ਬੋਹੜਾਂ ਦੀ ਠੰਡੀ ਛਾਂ ll

ਇੱਕ ਦਿਨ ਬਾਬੇ, ਬੋਹੜਾਂ ਥੱਲੇ, ਲਾ ਲਈ ਆਪ ਸਮਾਧੀ l
ਖ਼ੇਤੀ ਚਰ ਲਈ, ਗਊਆਂ ਨੇ ਫਿਰ, ਕੀਤੀ ਬਹੁਤ ਬਰਬਾਦੀ l
ਰਤਨੋ ਤਾਈਂ, ਗਾਲ੍ਹਾਂ ਪਈਆਂ, ਮਾਰ ਧਾੜ ਹੋਈ ਡਾਹਢੀ l
*ਗਊਆਂ ਬੜਸਰ, ਥਾਣੇ ਅੰਦਰ, ਦਿੱਤੀਆਂ ਬੰਦ ਕਰਾ*,
ਵੇ ਤੂੰ, ਕਿੱਥੇ ਚੱਲਾ ਜੋਗੀਆ, ਛੱਡ ਕੇ ਬੋਹੜਾਂ ਦੀ ਠੰਡੀ ਛਾਂ ll

ਇੱਕ ਦਿਨ ਬਾਬੇ, ਬੋਹੜ ਦੇ ਥੱਲੇ, ਧੂਣਾ ਆਪਣਾ ਲਾਇਆ l
ਪੂਰੀ ਮੰਡਲੀ, ਲੈ ਗੋਰਖ਼ ਨੇ, ਜੋਗੀ ਨੂੰ ਫਰਮਾਇਆ l
ਦੁੱਧ ਪਿਲਾ ਦੇ, ਬੱਚਿਆਂ ਸਾਨੂੰ, ਭੁੱਖ ਨੇ ਬੜਾ ਸਤਾਇਆ l
*ਮਾਰ ਕੇ ਥਾਪੀ, ਬਾਬਾ ਜੀ ਨੇ, ਚੋਅ ਲਈ ਔਂਸਰ ਗਾਂ,
ਵੇ ਤੂੰ, ਕਿੱਥੇ ਚੱਲਾ ਜੋਗੀਆ, ਛੱਡ ਕੇ ਬੋਹੜਾਂ ਦੀ ਠੰਡੀ ਛਾਂ ll

ਇੱਕ ਦਿਨ ਜੋਗੀ, ਛੱਡ ਬੋਹੜਾਂ ਨੂੰ, ਆਏ ਗਰੂਣਾ ਝਾੜੀ l
ਖੜੀ ਖਲੋਤੀ, ਰਹਿ ਗਈ ਰਤਨੋ, ਰੋਂਦੀ ਕਰਮਾਂ ਵਾਲੀ l
ਤੇਰੇ ਜਾਣ ਦਾ, ਸੋਗ ਮਨਾਇਆ, ਗਊਆਂ ਨੇ ਅੱਤ ਭਾਰੀ l
*ਸਿਖਰੋਂ ਪੱਤੇ, ਝੜ੍ਹ ਬੋਹੜਾਂ ਦੀ, ਵਿਰਲੀ ਹੋ ਜਾਊ ਛਾਂ,
ਵੇ ਤੂੰ, ਕਿੱਥੇ ਚੱਲਾ ਜੋਗੀਆ, ਛੱਡ ਕੇ ਬੋਹੜਾਂ ਦੀ ਠੰਡੀ ਛਾਂ ll

ਹੱਥ ਜੋੜ ਕੇ, ਤਰਲੇ ਪਾਵਾਂ, ਮਿੰਨਤ ਕਰਾਂ ਮੈਂ ਤੇਰੀ l
ਤੇਰੇ ਨਾਲ ਹੀ, ਵਿੱਚ ਤਲਾਈਆਂ, ਦੁਨੀਆਂ ਵੱਸਦੀ ਮੇਰੀ l
ਕੱਲਰੇ ਵਾਲਾ, ਮੀਰ ਆਖਦਾ, ਕੀਤੀ ਮਿੰਨਤ ਵਥੇਰੀ l
*ਮਾਰ ਉੱਡਾਰੀ, ਗੁਫ਼ਾ ਦੇ ਅੰਦਰ, ਲਈ ਸਮਾਧੀ ਲਾ,
ਵੇ ਤੂੰ, ਕਿੱਥੇ ਚੱਲਾ ਜੋਗੀਆ, ਛੱਡ ਕੇ ਬੋਹੜਾਂ ਦੀ ਠੰਡੀ ਛਾਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (512 downloads)