ਮੈਂ ਆਇਆ ਦੂਰੋਂ ਚੱਲ ਕੇ ਮਾਂ ਕਰਦੇ ਠੰਡੀਆਂ ਛਾਂਵਾਂ

ਮੈਂ ਆਇਆ, ਦੂਰੋਂ ਚੱਲ ਕੇ, ਮਾਂ ਕਰਦੇ, ਠੰਡੀਆਂ ਛਾਂਵਾਂ ॥,
ਤੇਰੇ ਦਰ ਤੇ, ਭੋਲ਼ੀਏ ਮਾਂ, ਨੱਚ ਨੱਚ ਕੇ, ਹਾਜ਼ਰੀਆਂ ਲਾਵਾਂ ।
ਮੇਰੀ ਸ਼ੇਰਾਂ, ਵਾਲੀਏ ਮਾਂ, ਨੱਚ ਨੱਚ ਕੇ, ਹਾਜ਼ਰੀਆਂ ਲਾਵਾਂ ।
ਮੇਰੀ ਜੋਤਾਂ, ਵਾਲੀਏ ਮਾਂ, ਨੱਚ ਨੱਚ ਕੇ, ਹਾਜ਼ਰੀਆਂ ਲਾਵਾਂ ।

ਮੈਂ ਸੁਣਿਆਂ, ਤੇਰੇ ਮੰਦਿਰ ਤੇ, "ਮਾਂ ਪੱਥਰ ਦਿਲ ਵੀ ਤਰ ਜਾਂਦੇ" ।
ਮਾਂ ਜੋ ਵੀ, ਆਉਂਦੇ ਦਰ ਤੇਰੇ, "ਓਹ ਖ਼ਾਲੀ ਝੋਲੀਆਂ ਭਰ ਜਾਂਦੇ" ॥
ਮੈਂ ਵੀ ਆਪਣੇ, ਦਿਲ ਦੀਆਂ ਰੀਝਾਂ, ਪੂਰੀਆਂ ਕਰਕੇ ਜਾਵਾਂ,
ਤੇਰੇ ਦਰ ਤੇ, ਭੋਲ਼ੀਏ ਮਾਂ...

ਮਾਂ ਆਪਣੇ, ਭਗਤ ਪਿਆਰਿਆਂ ਨੂੰ, "ਤੂੰ ਚਰਨਾਂ ਦੇ ਨਾਲ ਲਾਇਆ ਏ" ।
ਜਿਸ ਨੇ ਵੀ, ਤੇਰਾ ਨਾਂਅ ਜਪਿਆ, "ਓਹਦੇ ਤੇ ਕਰਮ ਕਮਾਇਆ ਏ" ॥
ਨਿਗਾਹ ਮੇਹਰ ਦੀ, ਕਰ ਮੇਰੇ ਤੇ, ਮੈਂ ਵੀ ਏਹੋ ਚਾਹਵਾਂ,
ਤੇਰੇ ਦਰ ਤੇ, ਭੋਲ਼ੀਏ ਮਾਂ...

ਇੰਦਰਾਣੀ ਪੁਰ ਦਾ, ਵਿਜੇ ਸੁਮਿਤ, "ਤੇਰਾ ਹਰ ਪਲ ਸ਼ੁਕਰ ਮਨਾਉਂਦਾ ਏ" ।
ਹੰਸ ਦਵਿੰਦਰ, ਭਗਤ ਤੇਰਾ, "ਸ਼ਰਧਾ ਨਾਲ ਭੇਟਾਂ ਗਾਉਂਦਾ ਏ" ॥
ਮਨ ਇੱਕ ਚਿੱਤ, ਹੋ ਕੇ ਮਾਂਏਂ, ਤੇਰਾ ਨਾਮ ਧਿਆਵਾਂ,
ਤੇਰੇ ਦਰ ਤੇ, ਭੋਲ਼ੀਏ ਮਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (287 downloads)