ਲਾਲ ਝੰਡੇਵਾਲੀਏ ਮੈਂ ਤੇਰਾ ਲਾਲ ਦਾਤੀਏ

( ਮਾਈ ਦਾਸ ਧਿਆਨੂੰ ਭਗਤ, ਨੈਣੇ ਗੁਜ਼ਰ ਦੀ,
ਲਾਜ਼ ਰੱਖੀ ਤੂੰ, ਲੱਜ਼ਪਾਲ ਨੀ ਮਾਂ l
ਨੈਣਾ ਦੇਵੀਏ ਨੈਣਾਂ 'ਚ ਨੂਰ ਭਰਦੇ,
ਦੇ ਦਰਸ਼ਨ ਕਰਦੇ ਨਿਹਾਲ ਨੀ ਮਾਂ ll )  

ਲਾਲ, ਝੰਡੇਵਾਲੀਏ, ਮੈਂ ਤੇਰਾ ਲਾਲ ਦਾਤੀਏ ll
ਦੇ ਦਰਸ਼ਨ, ਤੇ ਕਰਦੇ ਨਿਹਾਲ ਦਾਤੀਏ,
( ਲਾਲ ਝੰਡੇਵਾਲੀਏ, ਮੈਂ ਤੇਰਾ ਲਾਲ ਦਾਤੀਏ,
ਦੇ ਦਰਸ਼ਨ, ਤੇ ਕਰਦੇ ਨਿਹਾਲ ਦਾਤੀਏ )

ਤੇਰੇ ਚਰਚੇ ਸੁਣ ਕੇ ਆਇਆ ਹਾਂ l
ਕਰ ਮੇਹਰ ਮੈਂ ਬੜਾ ਹੀ ਸਤਾਇਆ ਹਾਂ ll
ਤੇਰੇ ਸੁਣੇ ਨੇ ਬੜੇ ਹੀ ਕਮਾਲ ਦਾਤੀਏ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ,
ਲਾਲ ਝੰਡੇਵਾਲੀਏ, ਮੈਂ ਤੇਰਾ...

ਕਦ ਹੋਣੀ ਮੇਰੀ ਮਨਜ਼ੂਰੀ ਏ l
ਕਿਓਂ ਪਾਈ ਮੇਰੇ ਨਾਲ ਦੂਰੀ ਏ ll
ਨੈਣੀਂ ਨੂਰ ਭਰ ਰੋਵੇ ਤੇਰਾ ਲਾਲ ਨੀ ਮਾਂ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ...
ਲਾਲ ਝੰਡੇਵਾਲੀਏ, ਮੈਂ ਤੇਰਾ...

ਜਿਸ ਵੇਲੇ ਤੈਨੂੰ ਭੁੱਲ ਜਾਵਾਂ l
ਸੌਂਹ ਤੇਰੀ ਉਦੋਂ ਮੈਂ ਰੱਲ੍ਹ ਜਾਵਾਂ ll
ਮੈਨੂੰ ਰੱਖ ਚਰਨਾਂ ਦੇ ਨਾਲ ਦਾਤੀਏ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ...
ਲਾਲ ਝੰਡੇਵਾਲੀਏ ਮੈਂ ਤੇਰਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (299 downloads)