ਮੈਂ ਗੋਟੇ ਲਾਵਾਂ ਚੁੰਨੀਆਂ ਨੂੰ

ਮੈਂ ਗੋਟੇ ਲਾਵਾਂ ਚੁੰਨੀਆਂ ਨੂੰ

ਬੈਠ ਬਨ੍ਹੇਰੇ ਬੋਲੇ, ਰੋਜ਼ ਉਡਾਵਾਂ ਕਾਂਵਾਂ ਨੂੰ,
ਮਾਂ ਮੇਰੀ ਕਰ ਦੇਵੇ, ਪੂਰੇ ਦਿਲ ਦਿਆਂ ਚਾਵਾਂ ਨੂੰ l
ਰਾਵ੍ਹਾਂ ਦੇ ਵਿੱਚ, ਨੈਣ ਵਿਛਾ, ਮੈਂ ਕਰਾਂ ਉਡੀਕਾਂ ਨੂੰ,
ਭਗਤ ਧਿਆਨੂੰ ਵਾਂਗੂ, ਗਿਣਦੀ ਰਵ੍ਹਾਂ ਤਰੀਕਾਂ ਨੂੰ ll    

ਸ਼ੇਰਾਂਵਾਲੀ ਨੇ, ਆਉਣਾ ਏ ਘਰ ਮੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l
ਅੰਬੇ ਰਾਣੀ ਨੇ, ਆਉਣਾ ਏ ਘਰ ਮੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l
^ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,
ਅੱਜ ਮੰਨਣੇ ਨੇ, ਸ਼ਗਨ ਵਥੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ l
ਸ਼ੇਰਾਂਵਾਲੀ ਨੇ, ਆਉਣਾ ਏ...

ਚੁੰਨਰੀ, ਮਈਆ ਦੀ ਗੂੜ੍ਹੇ, ਰੰਗ 'ਚ ਰੰਗਾਈ ਏ l
ਐਨੀ, ਸੋਹਣੀ ਲੱਗੇ ਜਿਵੇਂ, ਅਰਸ਼ਾਂ ਤੋਂ ਆਈ ਏ ll
*ਮੰਗਾਂ, ਦਾਤੀ ਕੋਲੋਂ, ਸੁੱਖਾਂ ਦੇ ਸਵੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,
ਸ਼ੇਰਾਂਵਾਲੀ ਨੇ, ਆਉਣਾ ਏ...F

ਸੂਹਾ ਸੂਹਾ, ਚੋਲਾ ਮਾਤਾ, ਰਾਣੀ ਦਾ ਬਣਾਇਆ ਏ l
ਸੁੱਚੇ ਸੁੱਚੇ, ਮੋਤੀ ਲਾ ਕੇ, ਬੜਾ ਹੀ ਸਜਾਇਆ ਏ ll
*ਬੋਲੀ, ਕਾਂਵਾਂ ਕਿਤੇ, ਆਣ ਕੇ ਬਨ੍ਹੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,
ਸ਼ੇਰਾਂਵਾਲੀ ਨੇ, ਆਉਣਾ ਏ...F

ਆਉਣਾ, ਮੇਰੀ ਮਈਆ ਨੇ ਮੈਂ, ਸ਼ਗਨ ਮਨਾਵਾਂਗੀ l
ਮਈਆ, ਤੇਰੇ ਨਾਮ ਦੀਆਂ, ਜੋਤਾਂ ਵੀ ਜਗਾਵਾਂਗੀ ll
*ਪਾਵੀਂ, ਮਨ ਦਿਆਂ, ਮੰਦਿਰਾਂ 'ਚ ਫ਼ੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,
ਸ਼ੇਰਾਂਵਾਲੀ ਨੇ, ਆਉਣਾ ਏ...F

ਦਾਤੀ ਦੇ, ਖਿਆਲਾਂ ਵਿੱਚ, ਖੋਈ ਖੋਈ ਰਹਿੰਦੀ ਆਂ  l
ਅੰਬੇ ਦੇ, ਪ੍ਰੇਮ ਵਿੱਚ, ਭੇਟਾਂ ਗਾਉਂਦੀ ਰਹਿੰਦੀ ਆਂ ll
*ਗਲ਼, ਲੱਗ ਜਾਵਾਂ, ਅੰਬੇ ਰਾਣੀ ਤੇਰੇ,
ਮੈਂ ਗੋਟੇ ਲਾਵਾਂ, ਚੁੰਨੀਆਂ ਨੂੰ,,,
ਸ਼ੇਰਾਂਵਾਲੀ ਨੇ, ਆਉਣਾ ਏ...F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (312 downloads)