ਮਾਂ ਸ਼ੇਰਾਂਵਾਲੀ ਤੇਰੇ ਭਰੇ ਭੰਡਾਰੇ
ਧੁਨ- ਰਾਹ ਤੱਕਦੇ ਤੇਰਾ
ਮਾਂ ਸ਼ੇਰਾਂਵਾਲੀ, ਤੇਰੇ ਭਰੇ ਭੰਡਾਰੇ l
ਆ ਦਰ ਤੇ ਬੈਠੇ, ਸਭ ਭਗਤ ਪਿਆਰੇ ll
ਖੜੇ ਦਰ ਤੇ ਤੇਰੇ, ਅਸੀਂ ਬਣ ਕੇ ਸਵਾਲੀ l
ਮਾਂ ਚਿੰਤਾਪੁਰਨੀ, ਨਾ ਮੋੜੀ ਖ਼ਾਲੀ l
ਮਾਂ ਭਰਦੇ ਝੋਲੀ, ਨਾ ਮੋੜੀ ਖ਼ਾਲੀ l
ਮਾਂ ਪੂਜੇ ਤੈਨੂੰ, ਏਹ ਦੁਨੀਆਂ ਸਾਰੀ l
ਤੂੰ ਤਾਂ ਭਗਤਾਂ ਨੂੰ, ਲੱਗੇ ਪਿਆਰੀ l
ਹਰ ਪਾਸੇ ਮਈਆ, ਹੁਣ ਰਹੇ ਖੁਸ਼ਹਾਲੀ l
ਮਾਂ ਚਿੰਤਾਪੁਰਨੀ, ਨਾ ਮੋੜੀ ਖ਼ਾਲੀ l
ਮਾਂ ਭਰਦੇ ਝੋਲੀ, ਨਾ ਮੋੜੀ ਖ਼ਾਲੀ l
ਮਾਂ ਸ਼ੇਰਾਂਵਾਲੀ, ਤੇਰੇ ਭਰੇ......
ਅਸੀਂ ਤੇਰੇ ਬਾਝੋਂ, ਦੁੱਖ ਦੱਸਣਾ ਕੀਹਨੂੰ l
ਗੁਣ ਗਾਉਂਦਾ ਤੇਰੇ, ਮਾਂ ਤਾਰੇ ਜੀਹਨੂੰ l
ਸਾਰੀ ਦੁਨੀਆਂ ਦੀ, ਇੱਕ ਤੂੰ ਹੈ ਪਾਲੀ l
ਮਾਂ ਚਿੰਤਾਪੁਰਨੀ, ਨਾ ਮੋੜੀ ਖ਼ਾਲੀ l
ਮਾਂ ਭਰਦੇ ਝੋਲੀ, ਨਾ ਮੋੜੀ ਖ਼ਾਲੀ l
ਮਾਂ ਸ਼ੇਰਾਂਵਾਲੀ, ਤੇਰੇ ਭਰੇ......
ਮਾਂ ਬੱਚੜਾ ਤੇਰਾ, ਹੁਣ ਦਰ ਤੇ ਆਇਆ l
ਕਰ ਨਜ਼ਰ ਮੇਹਰ ਦੀ, ਤੂੰ ਆਪ ਬੁਲਾਇਆ l
ਹਰ ਵੇਲੇ ਉਸਦੀ, ਹੁਣ ਕਰ ਰੱਖਵਾਲੀ l
ਮਾਂ ਚਿੰਤਾਪੁਰਨੀ, ਨਾ ਮੋੜੀ ਖ਼ਾਲੀ l
ਮਾਂ ਭਰਦੇ ਝੋਲੀ, ਨਾ ਮੋੜੀ ਖ਼ਾਲੀ l
ਮਾਂ ਸ਼ੇਰਾਂਵਾਲੀ, ਤੇਰੇ ਭਰੇ...... ।
ਅਪਲੋਡਰ- ਅਨਿਲਰਾਮੂਰਤੀਭੋਪਾਲ