ਵਿੱਚ ਤਲਾਈਆਂ ਨੱਚੀ

       ਵਿੱਚ ਤਲਾਈਆਂ ਨੱਚੀ

ਜਿੱਥੇ, ਤੇਰੇ ਨਾਂਅ ਦੀ ਬਾਰਾਂ, ਸਾਲ ਦੀ ਰੋਟੀ ਪੱਕੀ ll,
ਜੋਗੀ ਵੇ, ਤੇਰਾ ਨਾਂਅ ਲੈ ਕੇ, ਮੈਂ ਵਿੱਚ ਤਲਾਈਆਂ ਨੱਚੀ ,
ਬਾਬਾ ਜੀ, ਤੇਰਾ ਨਾਂਅ ਲੈ ਕੇ, ਜੋਗੀ ਵੇ ਤੇਰਾ ਨਾਂਅ ਲੈ ਕੇ...

ਬਾਂਹਵਾਂ ਖੜੀਆਂ, ਕਰ ਸੰਗਤਾਂ ਨੇ, ਜਦੋਂ ਵਜਾਈ ਤਾੜੀ l
ਢੋਲ ਢੋਲਕੀ, ਛੈਣੇ ਵੱਜ ਗਏ, ਹੇਠ ਗਰੂਣਾ ਝਾੜੀ ll  
ਖ਼ਾਲੀ ਏਥੋਂ, ਕੋਈ ਨਾ ਮੁੜਿਆ, ਆਸ ਜਿਹਨਾਂ ਨੇ ਰੱਖੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........

ਪੱਲੇ ਭਰ ਭਰ, ਤੋਰੇ ਸਭ ਨੂੰ, ਕੋਈ ਨਾ ਰਹਿੰਦਾ ਊਣਾ l
ਜੀਹਨੇ ਕੱਲ੍ਹ ਦਾ, ਤੱਕ ਲਿਆ ਤੇਰਾ, ਬੋਹੜਾਂ ਹੇਠਾਂ ਧੂਣਾ ll
ਨਾਮ ਤੇਰੇ ਦੀ, ਮਸਤੀ ਚੜ੍ਹ ਗਈ, ਜਦੋਂ ਭਬੂਤੀ ਚੱਟੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........

ਦਰ ਤੇਰੇ ਤੇ, ਮੇਲਾ ਲੱਗਿਆ, ਮੈਂ ਨੱਚਦੀ ਨਾ ਸੰਗਾਂ l
ਮੇਲੇ ਵਿੱਚੋਂ, ਨਾਮ ਤੇਰੇ ਦੀਆਂ, ਲੈ ਕੇ ਪਾ ਲਈਆਂ ਬੰਗਾਂ ll
ਪਿਰਤੀ ਨੂੰ, ਰੰਗ ਤੇਰਾ ਚੜ੍ਹਿਆ, ਏਹੋ ਖ਼ੱਟੀ ਖ਼ੱਟੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........।

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (523 downloads)