ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ - ਭਾਗ-2

ਬਾਬਾ ਪੈ ਗਿਆ ਪੰਜਾਬੀਆਂ ਦੇ ਪੱਲੇ
==========================

ਬਾਬਾ, ਪੈ ਗਿਆ, ਪੰਜਾਬੀਆਂ ਦੇ ਪੱਲੇ,
ਬਾਬੇ ਦੀ, ਹੋ ਗਈ, ਬੱਲੇ ਬੱਲੇ ॥
ਬੱਲੇ ਬੱਲੇ, ਹੋ ਗਈ, ਬੱਲੇ ਬੱਲੇ ॥
ਅਸੀਂ, ਦਰ, ਬਾਬੇ ਦੇ ਚੱਲੇ ॥
ਸਾਡੀ ਤਾਂ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਬਾਬਾ, ਜੀ ਨੇ, ਕਰਮ ਕਮਾਇਆ,
ਭਗਤਾਂ, ਨੂੰ ਦਰ, ਆਪ ਬੁਲਾਇਆ ।
ਅਸੀਂ, ਨੱਚਦੇ, ਗਾਉਂਦੇ ਚੱਲੇ ॥
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਚੜ੍ਹ ਕੇ ਚੜ੍ਹਾਈਆਂ, ਸੰਗਤਾਂ ਆਵਣ,
ਸ਼ਰਧਾ ਦੇ ਨਾਲ, ਰੋਟ ਚੜ੍ਹਾਵਣ ॥
ਬਾਬਾ, ਭਰਦਾ, ਸਭਨਾਂ ਦੇ ਪੱਲੇ ॥
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਉੱਚਿਆਂ, ਪਹਾੜਾਂ ਮੇਰਾ, ਜੋਗੀ ਰਹਿੰਦਾ,
ਸਭ, ਭਗਤਾਂ ਦੀ, ਝੋਲੀ ਭਰਦਾ ॥
ਬਾਬਾ, ਭਗਤਾਂ ਨੂੰ, ਚਿੱਠੀਆਂ ਘੱਲ੍ਹੇ ॥
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਬਾਬੇ, ਮੇਰੇ ਦੀ, ਮੋਰ ਸਵਾਰੀ,
ਭਗਤਾਂ, ਨੂੰ ਬੜੀ, ਲੱਗਦੀ ਪਿਆਰੀ ॥
ਅਸੀਂ, ਗੁਫ਼ਾ, ਬਾਬੇ ਦੀ ਤੇ ਚੱਲੇ ॥
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਭੇਟਾਂ, ਗਾਉਂਦੇ, ਜੋ ਵੀ ਜਾਂਦੇ,
ਬਾਬਾ, ਜੀ ਦਾ, ਦਰਸ਼ਨ ਪਾਉਂਦੇ ॥
ਅਸੀਂ, ਰੋਟ ਪ੍ਰਸ਼ਾਦ, ਲੈ ਕੇ ਚੱਲੇ ॥
ਬਾਬੇ ਦੀ, ਹੋ ਗਈ, ਬੱਲੇ ਬੱਲੇ...
ਬਾਬਾ, ਪੈ ਗਿਆ...

ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (284 downloads)