ਮਈਆ ਪੈ ਗਈ ਪੰਜਾਬੀਆਂ ਦੇ ਪੱਲੇ
ਮਈਆ, ਪੈ ਗਈ, ਪੰਜਾਬੀਆਂ ਦੇ ਪੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ ll
ਬੱਲੇ ਬੱਲੇ, ਹੋ ਗਈ, ਬੱਲੇ ਬੱਲੇ ll
ਅਸੀਂ, ਦਰ, ਮਈਆ ਦੇ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਕਰੇ ਮਈਆ, ਸ਼ੇਰ ਦੀ ਸਵਾਰੀ ll
ਤੇਰੇ, ਭਗਤਾਂ ਦੀ, ਮੋਟਰ ਕਾਰ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਨਹਾਵੇ ਮਈਆ, ਬਾਣ ਗੰਗਾ ਵਿੱਚ ll
ਤੇਰੇ ਭਗਤ, ਨਹਾਉਂਦੇ ਨੇ, ਟੂਟੀ ਥੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਪੀਂਦੀ ਮਈਆ, ਗੰਗਾ ਜਲ ਪਾਣੀ ll
ਤੇਰੇ, ਭਗਤਾਂ ਦਾ, ਕੋਕਾ ਕੋਲਾ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਲੈਂਦੀ ਮਈਆ, ਧੂਫ ਦਾ ਧੂਣਾ ll
ਤੇਰੇ, ਭਗਤਾਂ ਦਾ, ਫਾਰ ਸਕੇਅਰ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਪਹਿਨਦੀ ਮਈਆ, ਲਾਲ ਲਾਲ ਚੋਲਾ ll
ਤੇਰੇ, ਭਗਤਾਂ ਦਾ, ਜੀਨ ਟਾਪ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਖਾਵੇ ਮਈਆ, ਕੜ੍ਹਾਹ ਪੂਰੀ ਛੋਲੇ ll
ਤੇਰੇ, ਭਗਤ, ਤਾਂ ਖਾਵਣ ਦਹੀਂ ਭੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਆਪ ਤਾਂ, ਪਾਵੇ ਮਈਆ, ਚਰਨੀ ਖੜ੍ਹਾਵਾਂ ll
ਤੇਰੇ, ਭਗਤਾਂ ਦਾ, ਨਾਈਕੀ ਸ਼ੂ ਚੱਲੇ,
ਮਈਆ ਜੀ, ਹੋ ਗਈ, ਬੱਲੇ ਬੱਲੇ...
ਮਈਆ, ਪੈ ਗਈ...
ਅਪਲੋਡਰ-ਅਨਿਲਰਾਮੂਰਤੀਭੋਪਾਲ