ਸਾਨੂੰ ਛੇਤੀ ਛੇਤੀ ਦਰ ਤੇ ਬੁਲਾਈ ਜੋਗੀਆ

ਦਰ ਤੇ ਬੁਲਾਈ ਜੋਗੀਆ

ਤੂੰ ਹੀ, ਸਾਡਾ ਜੱਜ ਬਾਬਾ, ਤੂੰ ਹੀ ਹੈ ਵਕੀਲ,
ਤੇਰੇ, ਦਰ ਲਾਈ, ਤੇਰੇ ਭਗਤਾਂ ਅਪੀਲ ॥
ਤੇਰੀਆਂ, ਅਦਾਲਤਾਂ ਚ, ਖੜੇ ਗ਼ੁਨਾਹਗਾਰ ਤੇਰੇ, ਤੇਰੀਆਂ...
ਤੇਰੀਆਂ, ਅਦਾਲਤਾਂ ਚ, ਖੜੇ ਗ਼ੁਨਾਹਗਾਰ ਤੇਰੇ,
ਲੰਮੀਆਂ, ਤਾਰੀਖਾਂ ਨਾ ਤੂੰ, ਪਾਈਂ ਜੋਗੀਆ,
ਸਾਨੂੰ, ਛੇਤੀ ਛੇਤੀ...ਜੈ ਹੋ ॥ । ਦਰ ਤੇ ਬੁਲਾਈ ਜੋਗੀਆ,
ਛੇਤੀ ਛੇਤੀ, ਦਰ ਤੇ ਬੁਲਾਈ ਜੋਗੀਆ ॥

ਤੇਰੀ, ਕਚਿਹਰੀ ਵਿੱਚ, ਅਰਜ਼ ਲਗਾਈ,
ਸਜ਼ਾ, ਦੇ ਮਾਫ਼ੀ, ਜੋ ਮਨ ਵਿੱਚ ਆਈ ॥
ਇਸ ਹੀ ਬਹਾਨੇ, ਸਾਨੂੰ ਹੋਣਗੇ, ਦੀਦਾਰ ਤੇਰੇ,
ਸਾਹਮਣੇ ਬਹਿ, ਹੁਕਮ ਸੁਣਾਈ ਜੋਗੀਆ,
ਸਾਨੂੰ, ਛੇਤੀ ਛੇਤੀ...ਜੈ ਹੋ ॥ । ਦਰ ਤੇ ਬੁਲਾਈ ਜੋਗੀਆ,
ਛੇਤੀ ਛੇਤੀ, ਦਰ ਤੇ ਬੁਲਾਈ ਜੋਗੀਆ ॥

ਤੇਰੇ, ਤੇ ਅਸੀਂ, ਸੁੱਟਿਆ ਮੁਕੱਦਮਾ,
ਦੋਸ਼ੀਆਂ ਨੂੰ, ਜਗ੍ਹਾ, ਦੇਈਂ ਵਿੱਚ ਕਦਮਾਂ ॥
ਸਦਾ, ਅਸੀਂ ਰਹਿਣਾ, ਬਣ ਤਾਬੇਦਾਰ ਤੇਰੇ,
ਉਮਰਾਂ ਦੀ, ਸਜ਼ਾ ਤੂੰ, ਸੁਣਾਈ ਜੋਗੀਆ,
ਸਾਨੂੰ, ਛੇਤੀ ਛੇਤੀ...ਜੈ ਹੋ ॥ । ਦਰ ਤੇ ਬੁਲਾਈ ਜੋਗੀਆ,
ਛੇਤੀ ਛੇਤੀ, ਦਰ ਤੇ ਬੁਲਾਈ ਜੋਗੀਆ ॥

ਭਰ ਨਹੀਂ, ਸਕਦੇ, ਸਾਈਆਂ ਫੀਸਾਂ,
ਰਹਿਮ, ਦੀਆਂ, ਬਖਸ਼ੋ ਬਖ਼ਸ਼ੀਸ਼ਾਂ ॥
ਕੋਮਲ, ਜਲੰਧਰੀ ਜੇ, ਤਾਰੇ ਤੂੰ ਗਰੀਬ ਲੱਖਾਂ,
ਸਾਡੇ ਵੀ, ਨਸੀਬਾਂ ਨੂੰ, ਜਗਾਈ ਜੋਗੀਆ,
ਸਾਨੂੰ, ਛੇਤੀ ਛੇਤੀ...ਜੈ ਹੋ ॥ । ਦਰ ਤੇ ਬੁਲਾਈ ਜੋਗੀਆ,
ਛੇਤੀ ਛੇਤੀ, ਦਰ ਤੇ ਬੁਲਾਈ ਜੋਗੀਆ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (311 downloads)