ਧੁਨ- ਓਥੇ ਅਮਲਾਂ ਤੇ ਹੋਣੇ ਨੇ ਨਬੇੜੇ
( ਰੱਬ ਰੱਬ ਕਰਦਾ, ਫਿਰਦਾ ਬੰਦਿਆ,
ਪਰ ਰੱਬ ਤੈਥੋਂ, ਵੱਖ ਨਾਹੀ l
ਆਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਓਹ,
ਉਸ ਬਾਝੋਂ, ਕੱਖ ਨਾ ਹੀ l
*ਓਹ ਤਾਂ ਹਰ ਪਲ, ਨਾਲ ਹੈ ਤੇਰੇ,
ਪਰ ਤੂੰ, ਉਸਦੇ ਪੱਖ ਨਾ ਹੀਂ l
ਰੱਬ ਵੱਸਦਾ, ਤੇਰੇ ਅੰਦਰ ਘੁੱਲਿਆ,
ਤੇਰੀ ਵੇਖਣ ਵਾਲੀ, ਅੱਖ ਨਾ ਹੀ ll )
ਤੇਰੇ ਅੰਦਰੋਂ, ਮੈਲ ਨਾ ਜਾਵੇ,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ ll
ਤੈਨੂੰ ਬੰਦਿਆਂ, ਕੌਣ ਸਮਝਾਵੇ*,
ਮਨਾ ਮੂਰਖਾ, ਕੌਣ ਸਮਝਾਵੇ*,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,
ਝੂਠ ਤੇ ਫ਼ਰੇਬ ਦਾ, ਖ਼ਿਆਲ ਦਿਲੋਂ ਕੱਢ ਦੇ l
ਮੈਂ ਮੇਰੀ ਹਉਮੈ, ਠੱਗੀ ਠੋਰੀਆਂ ਨੂੰ ਛੱਡ ਦੇ ll
ਫਿਰ ਵੇਖੀਂ ਜੋਗੀ, ਕਿੰਨਾ ਨੇੜੇ ਆਵੇ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,
ਨਾ ਰੱਬ ਵੱਸਦਾ ਮੰਦਿਰ ਗਿਰਜੇ, "ਨਾ ਹੀ ਵਿੱਚ ਮਸੀਤਾਂ" l
ਲੋਕ ਵਿਖਾਵੇ ਲਈ ਤੂੰ ਕਰਦਾ, "ਝੂਠੀਆਂ ਜੱਗ ਦੀਆਂ ਰੀਤਾਂ" l
ਧੰਨੇ ਵਰਗੇ ਰੱਬ ਪਾ ਲੈਂਦੇ, "ਸਾਫ਼ ਜਿਹਨਾਂ ਦੀਆਂ ਨੀਤਾਂ" l
ਰੱਬ ਤਾਂ ਤੇਰੇ ਅੰਦਰ ਵੱਸਦਾ, ਪਾ ਕੇ ਵੇਖ ਪ੍ਰੀਤਾਂ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,
ਤਨ ਨੂੰ ਸ਼ਿੰਗਾਰਦਾ ਏ, ਮਨ ਵੀ ਸ਼ਿੰਗਾਰ ਲੈ l
ਘੁੱਲੇ ਸਰਹਾਲੇ ਦਿਆ, ਕੁਝ ਤਾਂ ਵਿਚਾਰ ਲੈ ll
ਮੋਹ ਮਮਤਾ ਦੇ, ਝੂਠੇ ਤੇਰੇ ਦਾਅਵੇ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ