ਲੈ ਭਗਤਾਂ ਦੀਆਂ ਸਾਰਾਂ

ਲੈ ਭਗਤਾਂ ਦੀਆਂ ਸਾਰਾਂ
================
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l
ਪਾਲੀ ਏਂ, ਟਿੱਲੇ ਦਾ ਜੇ ਤੂੰ, ਵਾਸੀ ਏਂ ਗੁਫ਼ਾ ਦਾ* l
ਮੋਰ ਸਵਾਰੀ ਆਜਾ,,, ll, ਜੇ ਤੂੰ, ਰਾਖਾ ਭਗਤਾਂ ਦਾ ll

ਨਾਮ, ਤੇਰੇ ਦਾ, ਧੂਣਾ ਲਾਇਆ l
ਰੋਟ, ਮਣੀ, ਪ੍ਰਸ਼ਾਦ ਬਣਾਇਆ l
*ਨਾਮ ਤੇਰੇ ਦਾ, ਧੂਣਾ ਲਾਇਆ, ਰੋਟ ਮਣੀ, ਪ੍ਰਸ਼ਾਦ ਬਣਾਇਆ l
ਆ ਕੇ, ਭੋਗ ਲਗਾ ਜਾ,,, ll, ਜੇ ਤੂੰ, ਰਾਖਾ ਭਗਤਾਂ ਦਾ l
ਮੋਰ ਸਵਾਰੀ ਆਜਾ, ਜੇ ਤੂੰ ਰਾਖਾ ਭਗਤਾਂ ਦਾ l

ਜੋਤ, ਜਗਾਵਾਂ, ਮੰਦਿਰ ਸਜਾਵਾਂ l
ਤੇਰੇ, ਲਈ ਮੈਂ, ਆਸਣ ਲਾਵਾਂ l
*ਜੋਤ ਜਗਾਵਾਂ, ਮੰਦਿਰ ਸਜਾਵਾਂ, ਤੇਰੇ ਲਈ ਮੈਂ, ਆਸਣ ਲਾਵਾਂ l
ਚਰਨ, ਸਾਡੇ ਘਰ ਪਾ ਜਾ,,, ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l

ਬੱਚੇ, ਤੱਕਦੇ, ਰਾਹ ਜੋਗੀਆ l
ਹੁਣ ਤੇ, ਫੇਰਾ, ਪਾ ਜੋਗੀਆ l
*ਬੱਚੇ ਤੱਕਦੇ, ਰਾਹ ਜੋਗੀਆ, ਹੁਣ ਤੇ ਫੇਰਾ, ਪਾ ਜੋਗੀਆ l
ਬੇੜੇ, ਪਾਰ ਲਗਾ ਜਾ,,, ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l

ਪੌਣ 'ਚ, ਆਵੋ, ਪੌਣਾਹਾਰੀ l
ਸੋਹਣੀ, ਬਣਿਆ, ਤੇਰਾ ਪੁਜਾਰੀ l
*ਪੌਣ 'ਚ ਆਵੋ, ਪੌਣਾਹਾਰੀ, ਸੋਹਣੀ ਬਣਿਆ, ਤੇਰਾ ਪੁਜਾਰੀ l
ਸੌਰਭ ਨੂੰ, ਦਰਸ਼ ਦਿਖਾ ਜਾ,,, ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਲਾਲ ਰਤਨੋ ਦਾ l
ਮੋਰ ਸਵਾਰੀ ਆਜਾ, ਜੇ ਤੂੰ ਰਾਖਾ ਭਗਤਾਂ ਦਾ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (71 downloads)